ਚੰਡੀਗੜ੍ਹ: ਸਾਲ 2000 ਵਿੱਚ ਆਪਣੀ ਧੀ ਹਰਪ੍ਰੀਤ ਕੌਰ ਦਾ ਕਤਲ ਤੇ ਉਸਦਾ ਜ਼ਬਰਦਸਤੀ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਸੀਨੀਅਰ ਅਕਾਲੀ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ 'ਤੇ ਅੱਜ ਪੰਜਾਬ ਤੇ ਹਰਿਆਣਾ ਕੋਰਟ ਵੱਲੋਂ ਫ਼ੈਸਲਾ ਸੁਣਾਇਆ ਗਿਆ ਹੈ।
ਹਾਈਕੋਰਟ ਨੇ 2012 `ਚ ਹੇਠਲੀ ਅਦਾਲਤ ਵੱਲੋਂ ਜਾਗੀਰ ਕੌਰ ਨੂੰ ਸੁਣਾਈ ਸਜ਼ਾ ਨੂੰ ਖਾਰਜ ਕਰ ਦਿੱਤਾ ਹੈ। ਪਟਿਆਲਾ ਸੀਬੀਆਈ ਕੋਰਟ ਨੇ 2012 `ਚ ਬੀਬੀ ਜਾਗੀਰ ਕੌਰ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਦੇ ਖ਼ਿਲਾਫ ਬੀਬੀ ਜਾਗੀਰ ਕੌਰ ਨੇ ਹਾਈਕੋਰਟ `ਚ ਅਪੀਲ ਕੀਤੀ ਸੀ। ਉਦੋਂ ਤੋਂ ਜਗੀਰ ਕੌਰ ਜ਼ਮਾਨਤ ‘ਤੇ ਚੱਲ ਰਹੀ ਸੀ।
ਹਾਈਕੋਰਟ ਨੇ ਅੱਜ ਇਸ ਅਪੀਲ `ਤੇ ਫੈਸਲਾ ਸੁਣਾਉਂਦਿਆਂ ਬੀਬੀ ਜਾਗੀਰ ਕੌਰ ਨੂੰ ਬਰੀ ਕਰ ਦਿੱਤਾ ਹੈ। ਇਸ ਮਾਮਲੇ ਵਿੱਚ ਜਸਟਿਸ ਏ.ਬੀ.ਚੌਧਰੀ ਤੇ ਜਸਟਿਸ ਕੁਲਦੀਪ ਸਿੰਘ ਦੇ ਬੈਂਚ ਨੇ ਅਕਤੂਬਰ ਵਿੱਚ ਫ਼ੈਸਲਾ ਰਾਖਵਾਂ ਰੱਖ ਲਿਆ ਸੀ।