ਟਕਸਾਲੀਆਂ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਬੈਂਸ ਨੇ ਕੀਤਾ ਸਵਾਗਤ, ਸਾਥ ਦੇਣ ਲਈ ਤਿਆਰ
ਏਬੀਪੀ ਸਾਂਝਾ | 03 Dec 2018 09:20 PM (IST)
ਚੰਡੀਗੜ੍ਹ: ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਵਿਧਾਇਕ ਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਨੇ ਅਕਾਲੀ ਦਲ ਦੇ ਬਰਖ਼ਾਸਤ ਕੀਤੇ ਟਕਸਾਲੀ ਲੀਡਰਾਂ ਸੇਵਾ ਸਿੰਘ ਸੇਖਵਾਂ, ਰਤਨ ਸਿਂਘ ਅਜਨਾਲਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ ਨਵੀਂ ਪਾਰਟੀ ਬਣਾਉਣ ਦੇ ਐਲਾਨ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਟਕਸਾਲੀ ਲੀਡਰਾਂ ਨੂੰ ਸਮਰਥਨ ਦੇਣ ਦੀ ਵੀ ਗੱਲ ਕੀਤੀ। ਇਹ ਵੀ ਪੜ੍ਹੋ- ਟਕਸਾਲੀ ਲੀਡਰਾਂ ਦਾ ਬਾਦਲਾਂ 'ਤੇ ਵੱਡਾ ਵਾਰ, ਨਵੇਂ ਅਕਾਲੀ ਦਲ ਦਾ ਐਲਾਨ ਬੈਂਸ ਨੇ ਕਿਹਾ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਟਕਸਾਲੀਆਂ ਵੱਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ ਨੂੰ ਪੂਰਾ ਸਮਰਥਨ ਦੇਣਗੇ। ਇਸ ਦੇ ਲਈ ਉਨ੍ਹਾਂ ਆਪਣੇ ਹੋਰ ਸਾਥੀਆਂ ਤੇ ਵਰਕਰਾਂ ਨਾਲ ਇਸ ਵਿਸ਼ੇ ’ਤੇ ਵਿਚਾਰ ਕਰਨ ਬਾਰੇ ਕਿਹਾ ਹੈ। ਇਹ ਵੀ ਪੜ੍ਹੋ- ਖਹਿਰਾ ਮਿਲਾਉਣਗੇ ਟਕਸਾਲੀਆਂ ਨਾਲ ਹੱਥ, ਕਰਨਗੇ ਵੱਡਾ ਧਮਾਕਾ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚੋਂ ਬਾਹਰ ਕੀਤੇ ਗਏ ਟਕਸਾਲੀ ਲੀਡਰਾਂ ਨੇ ਵੱਡਾ ਫੈਸਲਾ ਲੈਂਦਿਆਂ ਨਵੀਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕੀਤਾ ਹੈ। ਬੀਤੇ ਦਿਨੀਂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਤੇ ਡਾ. ਰਤਨ ਸਿੰਘ ਅਜਨਾਲਾ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਨਵਾਂ ਅਕਾਲੀ ਦਲ ਬਣਾਉਣ ਦਾ ਐਲਾਨ ਕੀਤਾ ਸੀ। ਇਹ ਵੀ ਪੜ੍ਹੋ- ਬਾਦਲਾਂ ਨੂੰ ਘੇਰਨ ਲਈ ਟਕਸਾਲੀਆਂ ਨੇ ਘੜੀ ਰਣਨੀਤੀ, 14 ਦਸੰਬਰ ਨੂੰ ਖੋਲ੍ਹਣਗੇ ਸਾਰੇ ਪੱਤੇ