ਮੁੰਬਈ: ਕ੍ਰਿਕੇਟਰ ਯੁਵਰਾਜ ਸਿੰਘ ਅਤੇ ਅਦਾਕਾਰਾ ਹੇਜਲ ਕੀਚ ਦੇ ਵਿਆਹ ਨੂੰ 2 ਸਾਲ ਪੂਰੇ ਹੋ ਚੁੱਕੇ ਹਨ ਅਤੇ ਹੁਣ ਦੋਨੋਂ ਆਪਣੀ ਜ਼ਿੰਦਗੀ ਦੇ ਖੂਬਸੂਰਤ ਪੜਾਅ ਵੱਲ ਵੱਧ ਰਹੇ ਹਨ। ਜੀ ਹਾਂ, ਖ਼ਬਰਾਂ ਨੇ ਕੀ ਯੁਵਰਾਜ ਅਤੇ ਹੇਜਲ ਜਲਦੀ ਹੀ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਗੱਲ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਹਾਲ ਹੀ ‘ਚ ਈਸ਼ਾ ਅੰਬਾਨੀ ਦੀ ਰਿਸੈਪਸ਼ਨ ‘ਚ ਹੇਜਲ ਕੀਚ ਆਪਣਾ ਬੇਬੀ ਬੰਪ ਛੁਪਾਉਂਦੀ ਨਜ਼ਰ ਆਈ।
ਇਸੇ ਤੋਂ ਹੀ ਸਭ ਨੇ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਕੀ ਹੇਜਲ ਗਰਭਵਤੀ ਹੈ। ਦੋਨੋਂ ਹੀ ਆਪਣੇ ਪਹਿਲੇ ਬੱਚੇ ਦੇ ਦੁਨੀਆ ‘ਚ ਆਉਣ ਦੀ ਤਿਆਰੀ ‘ਚ ਹਨ। ਹੁਣ ਰਿਪੋਰਟਸ ਦੀ ਗੱਲ ਮਨੀਏ ਤਾਂ ਯੁਵਰਾਜ ਅਤੇ ਹੇਜਲ ਇਸ ਖੁਸ਼ਖ਼ਬਰੀ ਦਾ ਐਲਾਨ ਜਲਦੀ ਹੀ ਮੀਡੀਆ ਅੱਗੇ ਕਰ ਸਕਦੇ ਹਨ।
ਇਸ ਖੁਸ਼ਖ਼ਬਰੀ ਦਾ ਖ਼ੁਲਾਸਾ ਕ੍ਰਿਕੇਟਰ ਯੁਵਰਾਜ ਸਿੰਘ ਦੇ ਜਨਮ ਦਿਨ ‘ਤੇ ਕੁਝ ਦਿਨ ਬਾਅਦ ਹੋਇਆ ਹੈ। ਯੁਵਰਾਜ ਸਿੰਘ ਅਤੇ ਹੇਜਲ ਕੀਚ ਦਾ ਵਿਆਹ 30 ਨਵੰਬਰ 2016 ‘ਚ ਹੋਈ ਸੀ। ਦੋਨਾਂ ਦੇ ਫੈਨਸ ਹੁਣ ਇਸ ਖੁਸ਼ਖ਼ਬਰੀ ਦੇ ਐਲਾਨ ਦਾ ਇੰਤਜ਼ਾਰ ਕਰ ਰਹੇ ਹਨ।