ਮੁੰਬਈ: ਬਾਲੀਵੁੱਡ ਐਕਟਰਸ ਮਲਾਇਕਾ ਅਰੋੜਾ ਤੇ ਐਕਟਰ ਅਰਜੁਨ ਕਪੂਰ ਦੇ ਪਿਆਰ ਦੇ ਚਰਚੇ ਅੱਜਕਲ੍ਹ ਕਾਫੀ ਹੋ ਰਹੇ ਹਨ। ਹੁਣ ਤਾਂ ਦੋਨੋਂ ਅਕਸਰ ਹੀ ਇਕੱਠੇ ਘੁੰਮਦੇ ਨਜ਼ਰ ਵੀ ਆਉਂਦੇ ਹਨ ਤੇ ਉਹ ਵੀ ਹੱਥ ‘ਚ ਹੱਥ ਫੜ੍ਹਕੇ। ਹਾਲ ਹੀ ‘ਚ ਹੋਈ ਨਿਊ ਈਅਰ ਪਾਰਟੀ ‘ਚ ਮਲਾਇਕਾ ਸਭ ਨੂੰ ਛੱਡ ਅਰਜੁਨ ਕਪੂਰ ਤੇ ਉਸ ਦੇ ਚਾਚੂ ਸੰਜੇ ਕਪੂਰ ਨਾਲ ਨਜ਼ਰ ਆਈ।


ਦੋਨੋਂ ਸੰਜੈ ਦੇ ਘਰ ਪਹੁੰਚੇ ਤੇ ਦੋਨਾਂ ਨੇ ਹੱਥਾਂ ‘ਚ ਹੱਥ ਪਾ ਲੋਕਾਂ ਨੂੰ ਆਪਣੇ ਪਿਆਰ ਦੀ ਗਵਾਹੀ ਭਰੀ। ਇਸ ਮੌਕੇ ਮਲਾਇਕਾ ਨੇ ਸ਼ਿਮਰੀ ਆਉਟਫਿੱਟ ਪਾਇਆ ਸੀ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਪਾਰਟੀ ਦੀ ਇੱਕ ਤਸਵੀਰ ਨੂੰ ਸੰਜੈ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਵੀ ਕੀਤਾ ਹੈ ਜਿਸ ਨੂੰ ਉਸ ਨੇ ਕੈਪਸ਼ਨ ਦਿੱਤਾ ਹੈ ‘ਫੈਮਿਲੀ’।



ਹਾਲ ਹੀ ‘ਚ ਕਰਨ ਜੌਹਰ ਦੇ ਚੈਟ ਸ਼ੋਅ ‘ਕੌਫ਼ੀ ਵਿਦ ਕਰਨ’ ‘ਚ ਵੀ ਅਰਜੁਨ ਨੇ ਰਿਲੇਸ਼ਨਸ਼ਿਪ ‘ਚ ਹੋਣ ਦੀ ਗੱਲ ‘ਤੇ ਹਾਮੀ ਭਰੀ ਹੈ ਪਰ ਕਿਸ ਨਾਲ ਇਹ ਉਨ੍ਹਾਂ ਨੇ ਨਹੀਂ ਦੱਸਿਆ ਜੋ ਸ਼ਾਇਦ ਹੁਣ ਦੱਸਣ ਦੀ ਲੋੜ ਵੀ ਨਹੀਂ।