ਨਵੀਂ ਦਿੱਲੀ: ਇੰਟਰਨੈੱਟ ਸਰਚ ਜੌਇੰਟ ਤੇ ਗੂਗਲ ਅਧਿਕਾਰਤ ਯੂਟਿਊਬ ਨੇ ਆਪਣੀ ਸਾਲਾਨਾ ਰਿਵਾਇੰਡ ਲਿਸਟ ਦਾ ਐਲਾਨ ਕਰ ਦਿੱਤਾ ਹੈ। ਇਸ ਲਿਸਟ ਵਿੱਚ ਗਲੋਬਲ ਤੇ ਭਾਰਤੀ ਵੀਡੀਓ ਨੂੰ ਸ਼ਾਮਲ ਕੀਤਾ ਗਿਆ ਹੈ। ਲਿਸਟ ਵਿੱਚ ਟ੍ਰੈਂਡਿੰਗ ਤੇ ਸਾਲ 2018 ਦੀਆਂ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਵੀਡੀਓ ਪਾਈਆਂ ਗਈਆਂ ਹਨ। ਭਾਰਤ ਦੀ ਗੱਲ ਕੀਤੀ ਜਾਏ ਤਾਂ 2018 ਵਿੱਚ ਲੋਕਾਂ ਨੇ ਇਸ ਗੱਲ ’ਤੇ ਜ਼ਿਆਦਾ ਸਰਚ ਕੀਤਾ ਕਿ ਉਨ੍ਹਾਂ ਨੂੰ ਰੋਜ਼ਾਨਾ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਜਿਵੇਂ ਟਾਈ ਕਿਵੇਂ ਬੰਨ੍ਹੀ ਜਾਏ, ਵੱਡਾ ਕਿਵੇਂ ਬਣੀਏ, ਕਿਵੇਂ ਭਾਰਤੀ ਫੈਸ਼ਨ ਡਿਜ਼ਾਈਨਰ ਬਣੀਏ ਤੇ ਇਵੇਂ ਦੀਆਂ ਹੋਰ ਗੱਲਾਂ। ਇਸ ਸਾਲ ਯੂਟਿਊਬ ’ਤੇ ਨਵੇਂ ਡਾਂਸ ਮੂਵਸ ਦੇਖਣ ਨੂੰ ਮਿਲੇ ਜਿਨ੍ਹਾਂ ਵਿੱਚ ਡੇਰੀ ਫਾਰਮਿਟ, ਮੈਜਿਕ ਤੇ ਪੈਂਟਿੰਗ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਯੂਟਿਊ ਦਾ ਮੰਨਣਾ ਹੈ ਕਿ 300 ਚੈਨਲਾਂ ਨੇ ਇੱਕ ਮਿਲੀਅਨ ਤੋਂ ਜ਼ਿਆਦਾ ਸਬਸਕ੍ਰਾਈਬਰ ਕਰਾਸ ਕੀਤੇ। ਤਿੰਨ ਯੂਟਿਊਬਰਾਂ ਨੇ 10 ਮਿਲੀਅਨ ਸਬਸਕ੍ਰਾਈਬਰ ਦਾ ਅੰਕੜਾ ਪਾਰ ਕੀਤਾ ਜਦਕਿ ਭਾਰਤੀ ਕੰਪਨੀ ਟੀ-ਸੀਰੀਜ਼ ਨੇ 50 ਮਿਲੀਅਨ ਸਬਸਕ੍ਰਾਈਬਰ ਹਾਸਲ ਕੀਤੇ।
ਭਾਰਤ ਵਿੱਚ ਇਸ ਸਾਲ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਟ੍ਰੈਂਡਿੰਗ ਵੀਡੀਓਜ਼ - ਤੇਰੀ ਆਂਖਿਓ ਕਾ ਯੋ ਕਾਜਲ
- ਦਾਰੂ ਬਦਨਾਮ
- ਸੰਜੂ ਦਾ ਆਫੀਸ਼ਿਅਲ ਟੀਜ਼ਰ
- 0 ਦਾ ਆਫੀਸ਼ਿਅਲ ਟੀਜ਼ਰ
- ਜ਼ੀਰੋ ਫਿਲਮ ਦਾ ਟੀਜ਼ਰ
- ਭੈਣ-ਭਰਾ ਦੀ ਸਕੂਲ ਲਾਈਫ- ਅਮਿਤ ਭਡਾਨਾ
- ਜੂੰਬਾ ਆਨ ਬੂਮ ਡਿਗੀ ਡਿਗੀ ਬਮ
- ਦਾਸਤਾਂ-ਏ-ਧੋਖਾ- ਅਮਿਤ ਭਡਾਨਾ
- ਕਾਲਾ- ਤਮਿਲ ਟੀਜ਼ਰ
- ਸਿਟੀ ਕ੍ਰਾਈਮ- ਕ੍ਰਾਈਮ ਪੈਟਰੋਲ
ਮਿਊਜ਼ਿਕ ਵਿੱਚ ਟਾਪ ਵੀਡੀਓਜ਼ - ਬਮ ਡਿਗੀ ਡਿਗੀ- ਜੈਕ ਨਾਈਟ
- ਲਾਂਗ ਲਾਚੀ- ਐਮੀ ਵਿਰਕ
- ਮੇਡ ਇਨ ਇੰਡੀਆ- ਗੁਰੂ ਰੰਧਾਵਾ
- ਦਿਲਬਰ ਦਿਲਬਰ- ਸਤਿਆਮੇਵ ਜਯਤੇ
- ਤੇਰਾ ਘਾਟਾ- ਗਜੇਂਦਰ ਵਰਮਾ
- ਓ ਹਮਸਫ਼ਰ- ਨੇਹਾ ਕੱਕੜ
- ਐਕਪਰਟ ਜਾਟ- ਨਵਾਬ
- ਡਾਇਮੰਡ- ਗੁਰਨਾਮ
- ਖਲੀਬਲੀ- ਪਦਮਾਵਤ
- ਇਸ਼ਾਰੇ ਤੇਰੇ- ਗੁਰੂ ਰੰਧਾਵਾ