Jawan Viral Dialogues: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਦੇ ਡਾਇਲੌਗ ਚਰਚਾ ਵਿੱਚ ਹਨ। ਹੁਣ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾਅਵਾ ਕੀਤਾ ਹੈ ਕਿ ਫਿਲਮ 'ਜਵਾਨ' ਦਾ ਇੱਕ ਡਾਇਲੌਗ ਅਰਵਿੰਦ ਕੇਜਰੀਵਾਲ ਸਾਲਾਂ ਤੋਂ ਕਹਿੰਦੇ ਆ ਰਹੇ ਹਨ। "ਡਰ, ਪੈਸੇ, ਜਾਤ, ਧਰਮ, ਭਾਈਚਾਰੇ ਲਈ ਵੋਟ ਪਾਉਣ ਦੀ ਬਜਾਏ, ਵੋਟ ਮੰਗਣ ਆਏ ਲੋਕਾਂ ਨੂੰ ਸਵਾਲ ਕਰੋ।
ਰਾਘਵ ਚੱਢਾ ਨੇ ਅਰਵਿੰਦਰ ਕੇਜਰੀਵਾਲ ਦੀ ਵੀਡੀਓ ਸ਼ੇਅਰ ਕਰਦਿਆਂ ਕਿਹਾ 'ਜਵਾਨ' ਫਿਲਮ ਵਿੱਚ ਇੱਕ ਡਾਇਲੌਗ ਹੈ ਜੋ ਅਰਵਿੰਦ ਕੇਜਰੀਵਾਲ ਜੀ ਸਾਲਾਂ ਤੋਂ ਕਹਿੰਦੇ ਆ ਰਹੇ ਹਨ।
Jawan ਦਾ Dialogue:
"ਡਰ, ਪੈਸਾ, ਜਾਤ, ਧਰਮ, ਭਾਈਚਾਰੇ ਲਈ ਵੋਟ ਦੇਣ ਦੀ ਬਜਾਏ, ਜੋ ਤੁਹਾਡੇ ਕੋਲੋਂ ਵੋਟ ਮੰਗਣ ਆਏ, ਤੁਸੀਂ ਉਸ ਨੂੰ ਸਵਾਲ ਕਰੋ।
- ਪੁੱਛੋ ਉਸ ਨੂੰ ਕਿ ਮੇਰੇ ਲਈ ਅਗਲੇ 5 ਸਾਲਾਂ ਵਿੱਚ ਕੀ ਕਰੋਗੇ?
-ਜੇਕਰ ਪਰਿਵਾਰ ਵਿੱਚ ਕੋਈ ਬੀਮਾਰ ਹੋ ਜਾਵੇ ਤਾਂ ਉਸ ਦੇ ਇਲਾਜ ਲਈ ਕੀ ਕਰੋਗੇ?
- ਮੈਨੂੰ ਨੌਕਰੀ ਦਿਵਾਉਣ ਲਈ ਕੀ ਕਰੋਗੇ?
- ਦੇਸ਼ ਨੂੰ ਅੱਗੇ ਲਿਜਾਣ ਲਈ ਕੀ ਕਰੋਗੇ?
ਕੇਜਰੀਵਾਲ ਜੀ ਦੀ ਸੋਚ ਭਾਰਤ ਨੂੰ ਦੁਨੀਆ ਵਿੱਚ ਨੰਬਰ 1 ਬਣਾਵੇਗੀ।
ਦੱਸ ਦਈਏ ਕਿ ਫਿਲਮ 'ਜਵਾਨ' ਦਾ ਡਾਇਲੌਗ ''ਪੁੱਤਰ ਨੂੰ ਹੱਥ ਲਾਉਣ ਤੋਂ ਪਹਿਲਾਂ ਪਿਓ ਨਾਲ ਗੱਲ ਕਰ...'' ਪ੍ਰੀਵਿਊ ਤੇ ਟ੍ਰੇਲਰ ਤੋਂ ਬਾਅਦ ਕਾਫੀ ਵਾਇਰਲ ਹੋ ਗਿਆ ਸੀ। ਫਿਲਮ 'ਚ ਇਹ ਇਕੱਲਾ ਡਾਇਲੌਗ ਨਹੀਂ, ਇਸ ਤਰ੍ਹਾਂ ਦੇ ਹੋਰ ਵੀ ਕਈ ਡਾਇਲੌਗ ਹਨ ਜੋ ਲੋਕਾਂ ਨੂੰ ਮੌਜੂਦਾ ਘਟਨਾਵਾਂ ਨਾਲ ਜੋੜ ਰਹੇ ਹਨ। ਸੰਭਵ ਹੈ ਕਿ ਇਨ੍ਹਾਂ ਡਾਇਲੌਗਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਨਵੀਂ ਬਹਿਸ ਸ਼ੁਰੂ ਹੋ ਜਾਵੇ।
ਇਹ ਫਿਲਮ ਕਿਸਾਨ ਖੁਦਕੁਸ਼ੀਆਂ ਤੋਂ ਲੈ ਕੇ ਕਾਰਪੋਰੇਟ ਕਰਜ਼ਾ ਮੁਆਫੀ ਤੱਕ ਕਈ ਮੁੱਦਿਆਂ 'ਤੇ ਸਵਾਲ ਖੜ੍ਹੇ ਕਰਦੀ ਨਜ਼ਰ ਆ ਰਹੀ ਹੈ। ਇੰਨਾ ਹੀ ਨਹੀਂ ਸ਼ਾਹਰੁਖ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਜਾਤੀ ਜਾਂ ਧਰਮ ਦੇ ਨਾਂ 'ਤੇ ਵੋਟ ਨਾ ਪਾਉਣ ਦੀ ਅਪੀਲ ਵੀ ਕੀਤੀ ਹੈ।