ਨਵੀਂ ਦਿੱਲੀ: ਲੌਕਡਾਊਨ ‘ਚ ਰਾਮਾਇਣ ਇਨ੍ਹੀਂ ਦਿਨੀਂ ਦੂਰਦਰਸ਼ਨ ਦੇ ਡੀਡੀ ਨੈਸ਼ਨਲ ਚੈਨਲ 'ਤੇ ਪ੍ਰਸਾਰਿਤ ਹੋ ਰਹੀ ਹੈ। ਟੀਵੀ ਦੀ ਦੁਨੀਆ ‘ਚ ਇਤਿਹਾਸ ਰਚਣ ਵਾਲਾ ਇਹ ਸੀਰੀਅਲ ਆਪਣੀ ਵਾਪਸੀ 'ਤੇ ਪਹਿਲਾਂ ਵਾਂਗ ਹੀ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਭਿਨੇਤਾਵਾਂ ਬਾਰੇ ਦਿਲਚਸਪ ਜਾਣਕਾਰੀ ਸਾਹਮਣੇ ਆ ਰਹੀ ਹੈ ਜਿਨ੍ਹਾਂ ਨੇ ਰਾਮਾਇਣ ਵਿੱਚ ਵੱਖ-ਵੱਖ ਕਿਰਦਾਰ ਨਿਭਾਏ ਸਨ।


ਅਜਿਹੇ 'ਚ ਇਕ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਰਾਵਣ ਦਾ ਕਿਰਦਾਰ ਨਿਭਾਉਣ ਵਾਲੇ ਅਰਵਿੰਦ ਤ੍ਰਿਵੇਦੀ ਸੀਤਾ-ਹਰਨ ਦੇ ਕਿੱਸੇ ਨੂੰ ਵੇਖਦੇ ਹੋਏ ਭਾਵੁਕ ਹੋ ਗਏ।  



ਰਮਾਇਣ ਦਾ ਪ੍ਰਸਾਰਣ 1987-88 ‘ਚ ਹੋਇਆ ਸੀ ਤੇ ਹੁਣ ਅਰਵਿੰਦ ਤ੍ਰਿਵੇਦੀ 80 ਸਾਲਾਂ ਦੇ ਹਨ। ਅਰਵਿੰਦ ਤ੍ਰਿਵੇਦੀ ਨੇ ਜਿਸ ਵਿਸ਼ਵਾਸ ਨਾਲ ਰਾਵਣ ਦਾ ਕਿਰਦਾਰ ਨਿਭਾਇਆ ਉਹ ਅੱਜ ਵੀ ਯਾਦ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਈ ਥਾਵਾਂ' ਤੇ ਸ਼ੇਅਰ ਕੀਤੀ ਗਈ ਹੈ।

ਇਸ ਸ਼ੋਅ ਦੀ ਬਦੋਲਤ ਡੀਡੀ ਨੈਸ਼ਨਲ ਨੇ ਟੀਆਰਪੀ ਚਾਰਟ 'ਤੇ ਬਾਜ਼ੀ ਮਾਰ ਲਈ ਹੈ। ਡੀਡੀ ਨੈਸ਼ਨਲ 13 ਵੇਂ ਹਫ਼ਤੇ ‘ਚ ਵੀ ਸਭ ਤੋਂ ਵੱਧ ਵੇਖਿਆ ਗਿਆ ਚੈਨਲ ਬਣ ਗਿਆ।
 ਇਹ ਵੀ ਪੜ੍ਹੋ :