ਪੰਜਾਬੀ ਸਿਨੇਮਾ ਬਹੁਤ ਸਾਰੇ ਟੈਲੇਂਟਿਡ ਕਲਾਕਾਰਾਂ ਤੇ ਡਾਇਰੈਕਟਰਸ ਨਾਲ ਭਰਿਆ ਹੋਇਆ ਹੈ ਅਤੇ ਡਾਇਰੈਕਟਰ ਪੰਕਜ ਬਤਰਾ ਉਨ੍ਹਾਂ 'ਚੋਂ ਹੀ ਇਕ ਹੈ। ਫੇਮਸ ਡਾਇਰੈਕਟਰ ਪੰਕਜ ਬੱਤਰਾ ਨੇ ਗੋਰਿਆਂ ਨੂੰ ਦਫ਼ਾ ਕਰੋ, ਸੱਜਣ ਸਿੰਘ ਰੰਗਰੂਟ ਵਰਗੀਆਂ ਹਿੱਟ ਫ਼ਿਲਮਾਂ ਅਤੇ ਕਈ ਹਿੱਟ ਟੈਲੀਵਿਜ਼ਨ ਸ਼ੋਅਜ਼ ਨੂੰ ਡਾਇਰੈਕਟ ਕੀਤਾ ਹੈ।
ਪੰਕਜ ਬਤਰਾ ਹੁਣ ਅਲਟ ਬਾਲਾਜੀ ਲਈ ਆਉਣ ਵਾਲੀ ਵੈੱਬ-ਸੀਰੀਜ਼ ਨੂੰ ਡਾਇਰੈਕਟ ਕਰਨ ਜਾ ਰਹੇ ਹਨ। ਵੈਬ-ਸੀਰੀਜ਼ ਦਾ ਟਾਈਟਲ ਹੈ 'Dynasty' ਅਤੇ ਪੰਜਾਬੀ ਤੇ ਬੌਲੀਵੁੱਡ ਅਦਾਕਾਰ ਆਰਿਆ ਬੱਬਰ ਇਸ 'ਚ ਲੀਡ ਕਿਰਦਾਰ 'ਚ ਨਜ਼ਰ ਆਉਣਗੇ।
ਇਸ ਵੈੱਬ ਸੀਰੀਜ਼ ਬਾਰੇ ਜਾਣਕਾਰੀ ਆਰਿਆ ਬੱਬਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਦਿੱਤੀ ਹੈ। Dynasty ਵੈੱਬ ਸੀਰੀਜ਼ ਦੇ ਕਲੈਪ ਬੋਰਡ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਨਵਾਂ ਸ਼ੂਟ ਸ਼ੁਰੂ ਹੋਣ ਜਾ ਰਿਹਾ ਹੈ, ਮੇਰੇ ਨਾਲ ਹੈ ਮੇਰਾ ਪਿਆਰਾ ਤੇ ਟੈਲੇਂਟਿਡ ਦੋਸਤ ਪੰਕਜ ਬਤਰਾ।
ਦੋਹਾਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਆਰਿਆ ਦੀ ਲਾਸਟ ਪੰਜਾਬੀ ਫਿਲਮ ਸੀ ਗਾਂਧੀ ਫਿਰ ਆ ਗਿਆ, ਪਰ ਇਹ ਫਿਲਮ ਸਿਨੇਮਾ ਘਰਾਂ 'ਚ ਕੁਝ ਵੱਡਾ ਕਮਾਲ ਨਹੀਂ ਕਰ ਪਾਈ ਸੀ। ਪੰਕਜ ਬਤਰਾ ਦੀ ਆਖਰੀ ਡਾਇਰੈਕਟ ਕੀਤੀ ਪੰਜਾਬੀ ਫਿਲਮ 'ਜਿੰਦੇ ਮੇਰੀਏ' ਸੀ, ਇਸ ਫਿਲਮ 'ਚ ਪਰਮੀਸ਼ ਵਰਮਾ ਤੇ ਸੋਨਮ ਬਾਜਵਾ ਲੀਡ ਕਿਰਦਾਰ 'ਚ ਦਿਖੇ ਸੀ।