ਮੁੰਬਈ: ਬਿੱਗ ਬੌਸ 13 ਨੇ ਸ਼ੁਰੂ ਹੁੰਦੇ ਹੀ ਸੁਰਖੀਆਂ ਬਟੋਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਜਿੱਥੇ ਇੱਕ ਪਾਸੇ ਘਰ ਦਾ ਫਾਰਮੈਟ ਲੋਕਾਂ ਨੂੰ ਪਸੰਦ ਆ ਰਿਹਾ ਹੈ, ਇਸ ਦੇ ਨਾਲ ਹੀ ਘਰ ‘ਚ ਘਮਾਸਾਨ ਮੱਚ ਚੁੱਕਿਆ ਹੈ। ਜੇਕਰ ਗੱਲ ਕੀਤੀ ਜਾਵੇ ਕੱਲ੍ਹ ਦੇ ਐਪੀਸੋਡ ਦੀ ਤਾਂ ਬੀਤੇ ਦਿਨ ਸਾਰੇ ਮੈਂਬਰਾਂ ਨੇ ਐਲੀਮੀਨੇਸ਼ਨ ਟਾਸਕ ਨੂੰ ਪੂਰਾ ਕੀਤਾ ਜਿਸ ਤੋਂ ਬਾਅਦ ਵਾਰ-ਵਾਰ ਘਰ ‘ਚ ਖਾਣੇ ਨੂੰ ਲੈ ਕੇ ਲੜਾਈ ਹੁੰਦੀ ਰਹੀ।



ਇਸ ਤੋਂ ਬਾਅਦ ਸ਼ੋਅ ਦੇ ਨਵੇਂ ਪ੍ਰੋਮੋ ‘ਚ ਸਾਫ ਹੋ ਗਿਆ ਹੈ ਕਿ ਅੱਜ ਵੀ ਬਿੱਗ ਬੌਸ ਦੇ ਘਰ ‘ਚ ਕਾਫੀ ਹੰਗਾਮਾ ਹੋਣ ਵਾਲਾ ਹੈ। ਘਰ ਦੇ ਮੈਂਬਰਾਂ ਨੂੰ ਲਗਜਰੀ ਟਾਸਕ ‘ਚ ਹਿੱਸਾ ਲੈਂਦੇ ਦਿਖਾਇਆ ਗਿਆ ਹੈ। ਬਿੱਗ ਬੌਸ ਵੱਲੋਂ ਮਿਲੇ ਟਾਸਕ ਦਾ ਨਾਂ ਹਸਪਤਾਲ ਹੈ ਜਿਸ ‘ਚ ਘਰ ਨੂੰ ਦੋ ਟੀਮਾਂ ‘ਚ ਵੰਡ ਦਿੱਤਾ ਜਾਵੇਗਾ। ਇੱਕ ਟੀਮ ਡਾਕਟਰ ਤੇ ਦੂਜੀ ਟੀਮ ਮਰੀਜ਼ ਬਣੇਗੀ।

ਪ੍ਰੋਮੋ ‘ਚ ਸਿਧਾਰਥ ਸ਼ੁਕਲਾ ਮਰੀਜ਼ ਬਣੇ ਨਜ਼ਰ ਆ ਰਹੇ ਹਨ ਜਿਨ੍ਹਾਂ ਦਾ ਇਲਾਜ ਪਾਰਸ ਛਾਬੜਾ ਕਰ ਰਹੇ ਹਨ। ਇਲਾਜ ਦੇ ਨਾਂ ‘ਤੇ ਪਾਰਸ ਸਿਧਾਰਥ ‘ਤੇ ਚਿਕੜ ਪਾਉਂਦਾ ਹੈ ਤੇ ਚਿਹਰੇ ‘ਤੇ ਪੇਂਟ ਲਾਉਂਦਾ ਹੈ। ਸਿਧਾਰਥ ‘ਤੇ ਕਚਰਾ ਵੀ ਸੁੱਟਿਆ ਜਾਂਦਾ ਹੈ ਜਿਸ ਨੂੰ ਵੇਖ ਰਸ਼ਮੀ ਦੇ ਹੰਝੂ ਨਿਕਲ ਜਾਂਦੇ ਹਨ।



ਇਸੇ ਦੌਰਾਨ ਸ਼ੇਫਾਲੀ ਬੱਗਾ ਆਰਤੀ ‘ਤੇ ਜ਼ੁਬਾਨੀ ਤੀਰ ਚਲਾਉਂਦੀ ਹੈ। ਸੇਫਾਲੀ, ਆਰਤੀ ਨੂੰ ਕਹਿੰਦੀ ਹੈ ਕਿ, ਸਿਧਾਰਥ ਤੇ ਉਸ ਦੀ ਲਵ ਸਟੋਰੀ ਦਾ ਕੀ ਹੋਇਆ ਸੀ? ਵਿਆਹ ਟੁੱਟ ਗਿਆ ਸੀ ਨਾ ਤੁਹਾਡਾ,,,। ਜਿਸ ‘ਤੇ ਆਰਤੀ ਚੁੱਪਚਾਪ ਹੱਸਦੀ ਨਜ਼ਰ ਆ ਰਹੀ ਹੈ।


ਇਸ ਦੇ ਨਾਲ ਹੀ ਸਿਧਾਰਥ, ਪਾਰਸ ਨੂੰ ਕਹਿੰਦੇ ਹਨ ਕਿ ਟੌਰਚਰ ਓਨਾ ਹੀ ਕਰਨਾ ਚਾਹੀਦਾ ਹੈ ਜਿੰਨਾ ਤੁਸੀਂ ਬਾਅਦ ‘ਚ ਬਰਦਾਸ਼ਤ ਕਰ ਪਾਓ। ਉਂਝ ਆਉਣ ਵਾਲੇ ਐਪੀਸੋਡ ਦੇ ਪ੍ਰੋਮੋ ਨੂੰ ਵੇਖ ਕੇ ਇੱਕ ਗੱਲ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਅੱਜ ਦਾ ਬਿੱਗ ਬੌਸ ਐਪੀਸੋਡ ‘ਚ ਖੂਬ ਮਨੋਰੰਜਨ ਹੋਣ ਵਾਲਾ ਹੈ।