Asha Parekh On Western Culture: ਉੱਘੀ ਅਦਾਕਾਰਾ ਆਸ਼ਾ ਪਾਰੇਖ ਨੇ ਹਾਲ ਹੀ ‘ਚ ਅਜਿਹਾ ਬਿਆਨ ਦਿੱਤਾ ਹੈ, ਜਿਸ ਨੂੰ ਸੁਣ ਕੇ ਅੱਜ ਕੱਲ ਦੀਆਂ ਲੜਕੀਆਂ ਨੂੰ ਬੁਰਾ ਲੱਗ ਸਕਦਾ ਹੈ। ਦਰਅਸਲ, ਅਦਾਕਾਰਾ ਨੇ ਔਰਤਾਂ ਵੱਲੋਂ ਆਪਣਾ ਰਵਾਇਤੀ ਭਾਰਤੀ ਪਹਿਰਾਵਾ ਛੱਡ ਵੈਸਟਰਨ ਕਲਚਰ ਅਪਨਾਉਣ ‘ਤੇ ਨਾਰਾਜ਼ਗੀ ਜਤਾਈ ਹੈ। ਉਨ੍ਹਾਂ ਕਿਹਾ ਕਿ ਔਰਤਾਂ ਨੇ ਖਾਸ ਕਰਕੇ ਖਾਸ ਮੌਕਿਆਂ 'ਤੇ ਰਵਾਇਤੀ ਕੱਪੜੇ ਪਾਉਣੇ ਛੱਡ ਦਿੱਤੇ ਹਨ। ਪਾਰੇਖ ਮੁਤਾਬਕ ਸਲਵਾਰ ਕਮੀਜ਼ ਅਤੇ ਘੱਗਰਾ ਚੋਲੀ ਦੀ ਥਾਂ ਪੱਛਮੀ ਸਟਾਇਲ ਦੇ ਗਾਊਨ ਨੇ ਲੈ ਲਈ ਹੈ ਅਤੇ ਆਸ਼ਾ ਪਾਰੇਖ ਇਸ ਤੋਂ ਬਹੁਤ ਦੁਖੀ ਹੈ।
ਆਸ਼ਾ ਪਾਰੇਖ ਨੇ ਕਿਹਾ- ਤੁਸੀਂ ਲਹਿੰਗਾ ਚੋਲੀ ਕਿਉਂ ਨਹੀਂ ਪਹਿਨਦੇ?
ਇੱਕ ਸੈਸ਼ਨ ਵਿੱਚ ਬੋਲਦਿਆਂ ਆਸ਼ਾ ਪਾਰੇਖ ਨੇ ਕਿਹਾ, "ਸਭ ਕੁਝ ਬਦਲ ਗਿਆ ਹੈ। ਜੋ ਫਿਲਮਾਂ ਬਣ ਰਹੀਆਂ ਹਨ। ਮੈਨੂੰ ਨਹੀਂ ਪਤਾ, ਅਸੀਂ ਇੰਨੇ ਪੱਛਮੀ ਕਿਉਂ ਹੋ ਗਏ ਹਾਂ। ਕੁੜੀਆਂ ਗਾਊਨ ਪਾ ਕੇ ਵਿਆਹ ਵਿੱਚ ਆ ਰਹੀਆਂ ਹਨ। ਅਰੇ ਭਾਈ ਸਾਡੀਆਂ ਸਾੜੀਆਂ, ਸਲਵਾਰ ਸੂਟ ਤੇ ਲਹਿੰਗਾ ਚੋਲੀ ਦਾ ਦੌਰ ਖਤਮ ਹੁੰਦਾ ਜਾ ਰਿਹਾ ਹੈ।" ਤੁਸੀਂ ਸਾੜੀਆਂ, ਸਲਵਾਰ ਸੂਟ ਤੇ ਲਹਿੰਗਾ ਚੋਲੀ ਕਿਉਂ ਨਹੀਂ ਪਹਿਨਦੇ?" ਉਨ੍ਹਾਂ ਨੇ ਕਿਹਾ, ''ਉਹ ਸਿਰਫ ਪਰਦੇ 'ਤੇ ਅਭਿਨੇਤਰੀਆਂ ਨੂੰ ਦੇਖਦੇ ਹਨ ਅਤੇ ਉਨ੍ਹਾਂ ਦੀ ਨਕਲ ਕਰਨਾ ਚਾਹੁੰਦੇ ਹਨ। ਸਕਰੀਨ 'ਤੇ ਉਨ੍ਹਾਂ ਦੇ ਪਹਿਨਣ ਵਾਲੇ ਕੱਪੜਿਆਂ ਨੂੰ ਦੇਖ ਕੇ ਅਸੀਂ ਵੀ ਉਸੇ ਤਰ੍ਹਾਂ ਦੇ ਕੱਪੜੇ ਪਾਉਣ ਦੀ ਸੋਚਦੇ ਹਾਂ।... ਕੁੜੀਆਂ ਪਰਵਾਹ ਨਹੀਂ ਕਰਦੀਆਂ ਭਾਵੇਂ ਉਹ ਮੋਟੀਆਂ ਹੋਣ ਜਾਂ ਪਤਲੀਆਂ, ਉਨ੍ਹਾਂ ਨੇ ਬੱਸ ਪੱਛਮੀ ਪਹਿਰਾਵਾ ਪਹਿਨਣਾ ਹੈ। ਸਾਡਾ ਭਾਰਤ ਪੱਛਮੀ ਸੱਭਿਆਚਾਰ ਦੇ ਰੰਗ 'ਚ ਰੰਗਦਾ ਜਾ ਰਿਹਾ ਹੈ ਤੇ ਮੈਂ ਇਸ ਤੋਂ ਦੁਖੀ ਹਾਂ।
ਜਯਾ ਬੱਚਨ ਨੇ ਵੀ ਉਠਾਇਆ ਸਵਾਲ
ਕੁਝ ਦਿਨ ਪਹਿਲਾਂ ਮਸ਼ਹੂਰ ਅਭਿਨੇਤਰੀ ਜਯਾ ਬੱਚਨ ਨੇ ਵੀ ਅਜਿਹੀ ਹੀ ਰਾਏ ਜ਼ਾਹਰ ਕੀਤੀ ਸੀ। ਪੋਡਕਾਸਟ 'ਵਾਟ ਦ ਹੇਲ ਨਵਿਆ' 'ਤੇ ਜਯਾ ਨੇ ਆਪਣੀ ਬੇਟੀ ਸ਼ਵੇਤਾ ਬੱਚਨ ਅਤੇ ਪੋਤੀ ਨਵਿਆ ਨੰਦਾ ਤੋਂ ਪੁੱਛਿਆ ਸੀ, "ਇਹ ਕਿਉਂ ਹੈ, ਮੈਂ ਤੁਹਾਨੂੰ ਦੋਵਾਂ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਭਾਰਤੀ ਔਰਤਾਂ ਜ਼ਿਆਦਾ ਪੱਛਮੀ ਕੱਪੜੇ ਪਾਉਂਦੀਆਂ ਹਨ?" ਜਦੋਂ ਉਨ੍ਹਾਂ ਵਿੱਚੋਂ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਤਾਂ ਜਯਾ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਜੋ ਕੁਝ ਹੋਇਆ ਹੈ, ਉਹ ਬਹੁਤ ਅਣਜਾਣੇ ਵਿੱਚ ਹੋਇਆ ਹੈ। ਅਸੀਂ ਸਵੀਕਾਰ ਕਰ ਲਿਆ ਹੈ ਕਿ ਪੱਛਮੀ ਪਹਿਰਾਵਾ ਜ਼ਿਆਦਾ ਬੇਹਤਰ ਹੈ... ਇਹ ਇੱਕ ਔਰਤ ਨੂੰ ਮਰਦ ਸ਼ਕਤੀ ਪ੍ਰਦਾਨ ਕਰਦਾ ਹੈ। ਮੈਂ ਇੱਕ ਔਰਤ ਨੂੰ ਇਸ ਵਿੱਚ ਦੇਖਣਾ ਚਾਹਾਂਗੀ। ਨਾਰੀ ਸ਼ਕਤੀ ਮੈਂ ਇਹ ਨਹੀਂ ਕਹਿ ਰਹੀ ਕਿ ਸਾੜ੍ਹੀਆਂ ਪਾਓ, ਇਹ ਸਿਰਫ਼ ਇੱਕ ਉਦਾਹਰਣ ਹੈ ਪਰ ਮੈਨੂੰ ਲੱਗਦਾ ਹੈ ਕਿ ਪੱਛਮੀ ਦੇਸ਼ਾਂ ਵਿੱਚ ਵੀ ਔਰਤਾਂ ਹਮੇਸ਼ਾ ਪਹਿਰਾਵੇ ਪਹਿਨਦੀਆਂ ਹਨ।ਇਹ ਸਭ ਬਹੁਤ ਬਾਅਦ ਵਿੱਚ ਹੋਇਆ ਜਦੋਂ ਉਨ੍ਹਾਂ ਨੇ ਵੀ ਪੈਂਟ ਪਹਿਨਣੀਆਂ ਸ਼ੁਰੂ ਕਰ ਦਿੱਤੀਆਂ।