ਨਵੀਂ ਦਿੱਲੀ: ਬਿੱਗ ਬਾਸ 13 ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਹਿਮਾਂਸ਼ੀ ਖੁਰਾਨਾ ਨੂੰ ਟਾਸਕ ਦੌਰਾਨ ਗੰਭੀਰ ਸੱਟ ਲੱਗ ਗਈ ਅਤੇ ਉਹ ਬੇਹੋਸ਼ ਹੋ ਗਈ। ਹਿਮਾਂਸ਼ੀ ਦੀ ਇਸ ਹਾਲਤ ਨੂੰ ਦੇਖ ਆਸਿਮ ਭੱਜੇ-ਭੱਜੇ ਆਉਂਦੇ ਹਨ ਤੇ ਹਿਮਾਂਸ਼ੀ ਨੂੰ ਚੁੱਕ ਕੇ ਅੰਦਰ ਲੈ ਜਾਂਦੇ ਹਨ।


ਬਿੱਗ ਬਾਸ 13 ਦਾ ਇਹ ਵੀਡੀਓ ਕਲਿਪ ਇੰਟਰਨੈਟ 'ਤੇ ਖੂਬ ਦੇਖਿਆ ਜਾ ਰਿਹਾ ਹੈ। ਦੱਸ ਦਈਏ ਕਿ ਹਿਮਾਂਸ਼ੀ ਖੁਰਾਨਾ ਘਰ 'ਚ ਆਸਿਮ ਰਿਆਜ਼ ਦਾ ਕਨੈਕਸ਼ਨ ਬਣ ਕੇ ਆਈ ਹੈ। ਉਨ੍ਹਾਂ ਦੀ ਘਰ 'ਚ ਐਂਟਰੀ ਦੇਖ ਕੇ ਆਸਿਮ ਬੇਹੱਦ ਖੁਸ਼ ਹੋਇਆ ਸੀ ਤੇ ਉਸ ਨੇ ਹਿਮਾਂਸ਼ੀ ਨੂੰ ਵਿਆਹ ਲਈ ਪ੍ਰਪੋਜ਼ ਵੀ ਕੀਤਾ ਸੀ।

ਹਾਲਾਂਕਿ ਹਿਮਾਂਸ਼ੀ, ਆਸਿਮ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਨ ਤੋਂ ਝਿਜਕ ਰਹੀ ਹੈ। ਹਿਮਾਂਸ਼ੀ ਦਾ ਕਹਿਣਾ ਹੈ ਕਿ ਜਿਸ ਸਮੇਂ ਉਹ ਘਰ ਤੋਂ ਬਾਹਰ ਗਈ ਸੀ ਤਾਂ ਉਸ ਨੂੰ ਬਹੁਤ ਸਾਰੀਆਂ ਗੱਲਾਂ ਪਤਾ ਚੱਲੀਆਂ, ਜਿਨ੍ਹਾਂ ਨੂੰ ਉਹ ਕਲੀਅਰ ਕਰਨਾ ਚਾਹੁੰਦੀ ਹੈ।