Avengers Endgame vs Avatar 2 Box Office day 1 Collection: ‘ਅਵਤਾਰ 2’ ਯਾਨੀ ‘ਅਵਤਾਰ : ਦਿ ਵੇਅ ਆਫ ਵਾਟਰ’ ਦੁਨੀਆ ਭਰ ’ਚ ਰਿਲੀਜ਼ ਹੋ ਚੁੱਕੀ ਹੈ। ਫ਼ਿਲਮ ਨੂੰ ਦਰਸ਼ਕਾਂ ਤੇ ਫ਼ਿਲਮ ਸਮੀਖਿਅਕਾਂ ਵਲੋਂ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ। ਫ਼ਿਲਮ ਦੀ ਪਹਿਲੇ ਦਿਨ ਦੀ ਕਮਾਈ ਵੀ ਸਾਹਮਣੇ ਆ ਗਈ ਹੈ। ਫ਼ਿਲਮ ਨੇ ਭਾਰਤ ’ਚ ਪਹਿਲੇ ਦਿਨ 41 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ‘ਅਵਤਾਰ 2’ ਪਹਿਲੇ ਦਿਨ ਦੀ ਕਮਾਈ ਦੇ ਮਾਮਲੇ ’ਚ ‘ਅਵੈਂਜਰਸ ਐਂਡਗੇਮ’ ਦਾ ਰਿਕਾਰਡ ਨਹੀਂ ਤੋੜ ਸਕੀ।

Continues below advertisement




‘ਅਵੈਂਜਰਸ ਐਂਡਗੇਮ’ ਨੇ ਪਹਿਲੇ ਦਿਨ ਭਾਰਤ ’ਚ 53.10 ਕਰੋੜ ਰੁਪਏ ਦੀ ਕਮਾਈ ਕੀਤੀ ਸੀ। 41 ਕਰੋੜ ਰੁਪਏ ਨਾਲ ‘ਅਵਤਾਰ 2’ ਦੂਜੇ ਨੰਬਰ ’ਤੇ ਹੈ।









ਦੱਸ ਦੇਈਏ ਕਿ ਭਾਰਤ ’ਚ ਪਹਿਲੇ ਦਿਨ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ’ਚ ‘ਸਪਾਈਡਰਮੈਨ : ਨੋ ਵੇਅ ਹੋਮ’ 32.67 ਕਰੋੜ ਰੁਪਏ ਨਾਲ ਤੀਜੇ, ‘ਅਵੈਂਜਰਸ ਇਨਫਿਨੀਟੀ ਵਾਰ’ 31.30 ਕਰੋੜ ਰੁਪਏ ਨਾਲ ਚੌਥੇ ਤੇ ‘ਡਾਕਟਰ ਸਟਰੇਂਜ : ਮਲਟੀਵਰਸ ਆਫ ਮੈਡਨੈੱਸ’ 27.50 ਕਰੋੜ ਰੁਪਏ ਨਾਲ ਪੰਜਵੇਂ ਨੰਬਰ ’ਤੇ ਹੈ।


ਇਹ ਵੀ ਪੜ੍ਹੋ: ਹਾਲੀਵੁੱਡ ਫਿਲਮ ‘ਅਵਤਾਰ 2’ ਦੀ ਚਾਰੇ ਪਾਸੇ ਹੋ ਰਹੀ ਤਾਰੀਫ, ਸ਼ਾਨਦਾਰ ਵੀਐਫਐਕਸ, ਦਮਦਾਰ ਕਹਾਣੀ, ਜਿੱਤ ਲਵੇਗੀ ਦਿਲ