ਦੂਜੇ ਦਿਨ ਹੀ 100 ਕਰੋੜੀ ਕਲੱਬ 'ਚ ਸ਼ਾਮਲ ਹੋਈ Avengers Endgame
ਇਕੱਲੇ ਭਾਰਤ ਵਿੱਚ ਇਸ ਫਿਲਮ ਨੂੰ ਹਿੰਦੀ, ਅੰਗਰੇਜ਼ੀ, ਤਮਿਲ ਤੇ ਤੇਲੁਗੂ ਭਾਸ਼ਾ ਵਿੱਚ ਰਿਲੀਜ਼ ਕੀਤਾ ਗਿਆ ਹੈ।
Download ABP Live App and Watch All Latest Videos
View In Appਫਿਲਮ 2845 ਪਰਦਿਆਂ 'ਤੇ ਰਿਲੀਜ਼ ਕੀਤੀ ਗਈ ਹੈ। ਉਂਝ 4 ਹਾਜ਼ਰ ਤੋਂ ਵੱਧ ਪਰਦਿਆਂ 'ਤੇ ਰਿਲੀਜ਼ ਹੋਈਆਂ ਫਿਲਮਾਂ ਵੀ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਕਰ ਪਾਈਆਂ।
ਫਿਲਮ ਦੇ ਗ੍ਰਾਸ ਕਲੈਕਸ਼ਨ ਦੀ ਗੱਲ ਕੀਤੀ ਜਾਏ ਤਾਂ ਦੋ ਦਿਨਾਂ ਵਿੱਚ ਇਹ 124.40 ਕਰੋੜ ਰੁਪਏ ਰਿਹਾ।
ਮੰਨਿਆ ਜਾ ਰਿਹਾ ਹੈ ਕਿ ਹਫ਼ਤੇ ਦੇ ਅਖ਼ੀਰ ਤਕ ਫਿਲਮ ਕਮਾਈ ਦੇ ਰਿਕਾਰਡ ਤੋੜੇਗੀ।
ਦੂਜੇ ਦਿਨ ਵੀ ਫਿਲਮ ਨੇ 51.40 ਕਰੋੜ ਰੁਪਏ ਆਪਣੇ ਨਾਂ ਕੀਤੇ। ਇਸ ਦੇ ਨਾਲ ਹੀ ਦੋ ਦਿਨਾਂ ਵਿੱਚ ਇਸ ਫਿਲਮ ਨੇ 104.50 ਕਰੋੜ ਰੁਪਏ ਦਾ ਨੈਟ ਬਾਕਸ ਆਫਿਸ ਕਲੈਕਸ਼ਨ ਆਪਣੇ ਨਾਂ ਕੀਤਾ।
ਪਹਿਲੇ ਦਿਨ ਇਸ ਫਿਲਮ ਨੇ 53.10 ਕਰੋੜ ਰੁਪਏ ਦੀ ਕਮਾਈ ਨਾਲ ਬਾਕਸ ਆਫ਼ਿਸ 'ਤੇ ਸ਼ਾਨਦਾਰ ਓਪਨਿੰਗ ਕੀਤੀ ਸੀ।
ਦੂਜੇ ਦਿਨ ਵੀ ਇਸ ਫਿਲਮ ਨੇ ਵਧੀਆ ਕਮਾਈ ਕੀਤੀ। ਉਮੀਦਾਂ 'ਤੇ ਖ਼ਰਾ ਉਤਰਦਿਆਂ ਫਿਲਮ ਨੇ ਮਹਿਜ਼ ਦੂਜੇ ਦਿਨ 100 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ।
ਚੰਡੀਗੜ੍ਹ: ਇਸ ਸਾਲ ਦੀ ਸਭ ਤੋਂ ਮਕਬੂਲ ਫਿਲਮ 'ਐਵੈਂਜਰਸ-ਐਂਡਗੇਮ' ਬਾਕਸ ਆਫ਼ਿਸ 'ਤੇ ਖ਼ੂਬ ਧਮਾਲ ਮਚਾ ਰਹੀ ਹੈ।
- - - - - - - - - Advertisement - - - - - - - - -