ਚੰਡੀਗੜ੍ਹ: ਮਾਰਵਲ ਦੀ ਮੋਸਟ ਅਵੇਟਿਡ ਫ਼ਿਲਮ 'ਅਵੈਂਜਰਸ: ਐਂਡਗੇਮ' ਅੱਜ ਦੁਨੀਆਭਰ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਦੀ ਉਡੀਕ ਇਸ ਲਈ ਵੀ ਕੀਤੀ ਜਾ ਰਹੀ ਸੀ ਕਿਉਂਕਿ ਇਹ ਅਵੈਂਜਰਸ ਸੀਰੀਜ਼ ਦਾ ਆਖ਼ਰੀ ਭਾਗ ਹੈ। ਲੋਕਾਂ ਵਿੱਚ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਜੇ ਤੁਸੀਂ ਵੀ ਇਹ ਫ਼ਿਲਮ ਵੇਖਣ ਦੀ ਸੋਚ ਰਹੇ ਹੋ ਤਾਂ ਅਸੀਂ ਤੁਹਾਡੇ ਲਈ ਇਸ ਦਾ ਪਹਿਲਾ ਰਿਵਿਊ ਲੈ ਕੇ ਆਏ ਹਾਂ।

ਇਹ ਫ਼ਿਲਮ ਇੰਨੀ ਸ਼ਾਨਦਾਰ ਹੈ ਕਿ ਫ਼ਿਲਮ ਸਮੀਖਿਅਕ ਤਰਣ ਆਦਰਸ਼ ਨੇ ਇਸ ਨੂੰ ਪੰਜਾਂ ਵਿੱਚੋਂ ਪੰਜ ਸਟਾਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਇੱਕ ਬਿਹਤਰੀਨ ਫਿਲਮ ਹੈ। ਤੁਸੀਂ ਜਿੰਨਾ ਸੋਚਿਆ ਹੋਏਗਾ, ਉਸ ਤੋਂ ਵੀ ਕਿਤੇ ਵੱਧ। ਇਹ ਭਾਵੁਕ ਕਰਨ ਵਾਲੀ ਫ਼ਿਲਮ ਹੈ। ਇਸ ਵਿੱਚ ਹਿਊਮਰ ਵੀ ਹੈ ਤੇ ਬਹੁਤ ਸਾਰੇ ਸਰਪ੍ਰਾਈਜ਼ ਵੀ। ਇਹ ਫ਼ਿਲਮ ਬਾਕਸ ਆਫ਼ਿਸ 'ਤੇ ਸੁਨਾਮੀ ਲਿਆਉਣ ਵਾਲੀ ਫ਼ਿਲਮ ਹੈ।



ਬਾਲੀਵੁਡ ਲਾਈਫ਼ ਨੇ ਵੀ ਇਸ ਫ਼ਿਲਮ ਨੂੰ 5/5 ਰੇਟਿੰਗ ਦਿੱਤੀ ਹੈ। ਉਨ੍ਹਾਂ ਲਿਖਿਆ ਕਿ ਇਹ ਫ਼ਿਲਮ ਇੰਨੀ ਇਮੋਸ਼ਨਲ ਹੈ ਕਿ ਨਿਰਦੇਸ਼ਕ ਰੂਸੋ ਨੇ ਸਹੀ ਕਿਹਾ ਸੀ ਕਿ ਦਰਸ਼ਕਾਂ ਨੂੰ ਟਿਸ਼ੂ ਪੇਪਰ ਲੈ ਕੇ ਫ਼ਿਲਮ ਵੇਖਣ ਜਾਣਾ ਪਏਗਾ। ਦੁਨੀਆ ਵਿੱਚ ਹੁਣ ਤਕ ਕਿਸੇ ਵੀ ਸੁਪਰਹੀਰੋ ਨੂੰ ਅਜਿਹਾ ਟ੍ਰਿਬਿਊਟ ਨਹੀਂ ਦਿੱਤਾ ਗਿਆ। ਇਸ ਫ਼ਿਲਮ ਵਿੱਚ ਬਹੁਤ ਸਾਰਾ ਕੈਮਿਓ, ਸਰਪ੍ਰਾਈਜ਼ ਤੇ ਅਪਅਰੈਂਸ ਹੈ।

ਬਾਲੀਵੁੱਡ ਹੰਗਾਮਾ ਨੇ ਇਸ ਨੂੰ 4.5/5 ਰੇਟਿੰਗ ਦਿੰਦਿਆਂ ਲਿਖਿਆ ਹੈ ਕਿ ਇਹ ਅਜਿਹਾ ਮਸਟ ਵਾਚ ਰੋਲਾ ਕੋਸਟਰ ਰਾਈਡ ਹੈ, ਜਿਸ ਨੂੰ ਵੇਖਣ ਬਾਅਦ ਤੁਸੀਂ ਸਪੀਚਲੈੱਸ ਹੋ ਜਾਓਗੇ। ZOOM TV ਨੇ ਇਸ ਫ਼ਿਲਮ ਨੂੰ ਪੰਜ ਸਟਾਰ ਦਿੰਦਿਆਂ ਲਿਖਿਆ ਕਿ ਫ਼ਿਲਮ ਤੁਹਾਨੂੰ ਲਾਈਫ਼ਟਾਈਮ ਐਕਸਪੀਰੀਐਂਸ ਦਏਗੀ ਜੋ ਤਾਉਮਰ ਨਾਲ ਰਹੇਗਾ।