ਮੁੰਬਈ: ਮਾਰਵਲ ਦੀ ਫੇਮਸ ਹਾਲੀਵੁੱਡ ਫ਼ਿਲਮ ‘Avengers Endgame’ ਭਾਰਤ ‘ਚ ਰਿਲੀਜ਼ ਹੋਣ ਤੋਂ 2 ਦਿਨ ਪਹਿਲਾਂ ਹੀ ਆਨਲਾਈਨ ਲੀਕ ਹੋਣ ਦੀ ਖ਼ਬਰ ਆ ਰਹੀ ਹੈ। ਫ਼ਿਲਮ ਨੂੰ ਲੈ ਕੇ ਦੁਨੀਆ ‘ਚ ਕਾਫੀ ਬੱਜ਼ ਬਣਆਿ ਹੋਇਆਂ ਹੈ। ਭਾਰਤ ‘ਚ ਫ਼ਿਲਮ ਦੀ ਟਿਕਟਾਂ ਅਡਵਾਂਸ ਬੁਕਿੰਗ ਹੋਈ ਜਿਸ ਨੇ ਸੇਲ ਦੇ ਸਾਰੇ ਰਿਕਾਰਡ ਤੋੜ ਦਿੱਤੇ। ਫ਼ਿਲਮ ਦੇ ਸਾਰੇ ਸ਼ੋਅ ਹਾਉਸਫੁਲ ਹੋ ਚੁੱਕੇ ਹਨ। ਫੈਨਸ ਦੀ ਦੀਵਾਨਗੀ ਇਸ ਕਦਰ ਹੈ ਕਿ ‘ਅਵੈਂਜਰਸ’ ਦੀ ਟਿਕਟ 2400 ਰੁਪਏ ਤਕ ‘ਚ ਵੀ ਵਿੱਕੀ ਹੈ।
ਪਰ ਹੁਣ ਇਸ ਸੀਰੀਜ਼ ਦੇ ਫੈਨਸ ਦੇ ਲਈ ਬੁਰੀ ਖ਼ਬਰ ਹੈ ਕਿ ਫ਼ਿਲਮ ਰਿਲੀਜ਼ ਤੋਂ ਪਹਿਲਾਂ ਹੀ ਆਨਲਾਈਨ ਲੀਕ ਹੋ ਗਈ ਹੈ। ਫ਼ਿਲਮ ਦੇ ਲੀਕ ਹੋਣ ਤੋਂ ਪਹਿਲਾਂ ਇਸ ਦਾ ਇੱਕ ਸ਼ੋਰਟ ਵੀਡੀਓ ਵੀ ਰਿਲੀਜ਼ ਕੀਤਾ ਗਿਆ ਸੀ। ਜਿਸ ਦੀ ਕਾਫੀ ਆਲੋਚਨਾ ਹੋਈ ਸੀ।
ਸੋਮਵਾਰ ਨੂੰ ਲੌਸ ਐਂਜਲਸ ‘ਚ ਫ਼ਿਲਮ ਦਾ ਪ੍ਰੀਮਿਅਰ ਰੱਖੀਆ ਗਿਆ। ਇੰਟਰਨੇਸ਼ਨਲ ਮੀਡੀਆ ਨੇ ਫ਼ਿਲਮ ਦੀ ਕਾਪੀ ਤਾਰੀਫ ਕੀਤੀ ਜਿਸ ਨੂੰ 96 ਫੀਸਦ ਸਕੋਰ ਵੀ ਦਿੱਤਾ।