ਆਯੁਸ਼ਮਾਨ ਨੇ ਪੰਚਕੁਲਾ 'ਚ ਖਰੀਦਿਆ ਨਵਾਂ ਘਰ, ਕੀਮਤ ਜਾਣ ਰਹਿ ਜਾਉਗੇ ਹੈਰਾਨ

ਏਬੀਪੀ ਸਾਂਝਾ Updated at: 08 Jul 2020 04:41 PM (IST)

ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਤੇ ਉਸ ਦਾ ਬਾਕੀ ਪਰਿਵਾਰ ਪੰਚਕੁਲਾ ਵਿੱਚ ਖਰੀਦੇ ਗਏ ਆਪਣੇ ਨਵੇਂ ਘਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ।

NEXT PREV
ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਣਾ ਤੇ ਉਸ ਦਾ ਬਾਕੀ ਪਰਿਵਾਰ ਪੰਚਕੁਲਾ ਵਿੱਚ ਖਰੀਦੇ ਗਏ ਆਪਣੇ ਨਵੇਂ ਘਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਪਰਿਵਾਰਕ ਮੈਂਬਰਾਂ ਵਿੱਚ ਆਯੁਸ਼ਮਾਨ ਦੇ ਮਾਤਾ-ਪਿਤਾ ਪੂਨਮ ਤੇ ਪੀ. ਖੁਰਾਣਾ, ਆਯੂਸ਼ਮਾਨ ਤੇ ਉਸ ਦੀ ਪਤਨੀ ਤਾਹਿਰਾ, ਅਪਾਰਸ਼ਕਤੀ ਤੇ ਉਸ ਦੀ ਪਤਨੀ ਆਕ੍ਰਿਤੀ ਸ਼ਾਮਲ ਹਨ। ਸਾਰਿਆਂ ਨੇ ਮਿਲ ਕੇ ਸੈਟੇਲਾਈਟ ਟਾਊਨ, ਚੰਡੀਗੜ੍ਹ 'ਚ ਕੋਠੀ ਖਰੀਦੀ ਹੈ।

ਆਯੁਸ਼ਮਾਨ ਨੇ ਇਸ ਤੇ ਕਿਹਾ, 

ਖੁਰਾਣਾ ਪਰਿਵਾਰ ਨੇ ਫੈਮਲੀ ਹੋਮ ਲੱਭ ਲਿਆ ਹੈ! ਪੂਰੇ ਪਰਿਵਾਰ ਨੇ ਇਹ ਨਵਾਂ ਘਰ ਮਿਲ ਕੇ ਖਰੀਦਣ ਦਾ ਫੈਸਲਾ ਕੀਤਾ ਜਿਸ ਵਿੱਚ ਪੂਰਾ ਖੁਰਾਣਾ ਪਰਿਵਾਰ ਇਕੱਠੇ ਰਹਿ ਸਕਦਾ ਹੈ। ਅਸੀਂ ਇਸ ਨਵੇਂ ਪਤੇ ‘ਤੇ ਨਵੀਆਂ ਤੇ ਖੂਬਸੂਰਤ ਯਾਦਾਂ ਬਣਾਉਣ ਦੀ ਉਡੀਕ ਕਰ ਰਹੇ ਹਾਂ।-


ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਅਨੁਸਾਰ ਆਯੁਸ਼ਮਾਨ ਖੁਰਾਣਾ ਦੇ ਇਸ ਮਕਾਨ ਦੀ ਕੀਮਤ ਕਰੀਬ 9 ਕਰੋੜ ਰੁਪਏ ਹੈ।


ਇਕ ਸੂਤਰ ਨੇ ਜਾਣਕਾਰੀ ਦਿੱਤੀ ਹੈ ਕਿ ਪਰਿਵਾਰ ਇੱਕ ਵੱਡਾ ਘਰ ਲੱਭ ਰਿਹਾ ਸੀ ਜਿਸ ਵਿੱਚ ਸਾਰੇ ਇਕੱਠੇ ਰਹਿ ਸਕਣ। ਉਨ੍ਹਾਂ ਨੇ ਹਾਲ ਹੀ ਵਿੱਚ ਇਹ ਜਾਇਦਾਦ ਖਰੀਦੀ ਹੈ। ਹੁਣ ਉਹ ਇੱਥੇ ਆਉਣ ਅਤੇ ਰਹਿਣ ਲਈ ਕੁਝ ਸਮਾਂ ਲੈਣਗੇ।

ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ 

- - - - - - - - - Advertisement - - - - - - - - -

© Copyright@2024.ABP Network Private Limited. All rights reserved.