ਹੁਣ ਜਲਦੀ ਹੀ ਆਯੁਸ਼ ਆਪਣੀ ‘ਡ੍ਰੀਮ ਗਰਲ’ ਲੈ ਕੇ ਆ ਰਹੇ ਹਨ, ਜੋ ਉਨ੍ਹਾਂ ਦੀ ਅਗਲੀ ਫ਼ਿਲਮ ਦਾ ਟਾਈਟਲ ਹੈ। ਇਸ ਦੇ ਐਲਾਨ ਦੇ ਨਾਲ ਹੀ ਹਰ ਕੋਈ ਆਯੁਸ਼ ਦੇ ਇਸ ਪ੍ਰੋਜੈਕਟ ਬਾਰੇ ਜਾਣਨਾ ਚਾਹੁੰਦਾ ਹੈ। ਅੱਜ ਆਯੁਸ਼ ਨੇ ਆਪਣੀ ਇਸੇ ਫ਼ਿਲਮਾਂ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਹੈ ਜਿਸ ‘ਚ ਉਹ ਇੱਕ ਸਕੂਟਰ ‘ਤੇ ਸਾੜੀ ਪਾ ਬੈਠੇ ਨਜ਼ਰ ਆ ਰਹੇ ਹਨ।
ਪੋਸਟਰ ‘ਚ ਆਯੁਸ਼ ਦੇ ਐਕਸਪ੍ਰੈਸ਼ਨ ਦੇਖਣ ਵਾਲੇ ਹਨ। ਉਨ੍ਹਾਂ ਨੇ ਇੱਕ ਹੱਥ ਨਾਲ ਆਪਣੇ ਚਿਹਰੇ ਨੂੰ ਸਹਾਰਾ ਦਿੱਤਾ ਹੋਇਆ ਹੈ ਜਦੋਂਕਿ ਦੂਜੇ ਹੱਥ ਨਾਲ ਸਾੜੀ ਦਾ ਪੱਲਾ ਫੜ੍ਹਿਆ ਹੋਇਆ ਹੈ। ਪੋਸਟਰ ਦੇਖਣ ਤੋਂ ਬਾਅਦ ਇਹ ਤਾਂ ਪਤਾ ਲੱਗ ਗਿਆ ਹੈ ਕਿ ਇਹ ਇੱਕ ਰੌਮ-ਕੌਮ ਫ਼ਿਲਮ ਹੋਵੇਗੀ।
‘ਡ੍ਰੀਮ ਗਰਲ’ ‘ਚ ਆਯੁਸ਼ਮਾਨ ਨਾਲ ਸਕਰੀਨ ‘ਤੇ ਨੁੱਸਰਤ ਭਰੂਚਾ ਨਜ਼ਰ ਆਵੇਗੀ। ਫ਼ਿਲਮ ਦੀ ਸ਼ੂਟਿੰਗ ਆਯੁਸ਼ ਅੱਜ ਤੋਂ ਹੀ ਸ਼ੁਰੂ ਕਰ ਰਹੇ ਹਨ। ਹੁਣ ਉਮੀਦ ਹੈ ਕਿ ਸੈੱਟ ਤੋਂ ਨਵੀਆਂ-ਨਵੀਆਂ ਤਸਵੀਰਾਂ ਤੇ ਵੀਡੀਓ ਜ਼ਰੂਰ ਦੇਖਣ ਨੂੰ ਮਿਲਣਗੀਆਂ।