ਮੁੰਬਈ: ਸਾਲ 2018 ਵਿੱਚ ਦੋ-ਦੋ ਧਮਾਕੇਦਾਰ ਫ਼ਿਲਮਾਂ ਦੇਣ ਤੋਂ ਬਾਅਦ ਆਯੂਸ਼ਮਾਨ ਖੁਰਾਨਾ ਇੰਡਸਟਰੀ ਦੇ ਫੇਵਰੇਟ ਹੀਰੋ ਬਣ ਗਏ ਹਨ। ਜਲਦੀ ਉਹ ਆਪਣੀਆਂ ਕੁਝ ਹੋਰ ਫ਼ਿਲਮਾਂ ਨਾਲ ਆ ਰਹੇ ਹਨ ਜਿਨ੍ਹਾਂ ‘ਚ ਇੱਕ ਫ਼ਿਲਮ ‘ਬਾਲਾ’ ਹੈ। ਇਸ ਫ਼ਿਲਮ ‘ਚ ਵੀ ਆਯੂਸ਼ ਟੈਬੂ ਵਾਲੇ ਸਬਜੈਟ ਨੂੰ ਚੁੱਕਦੇ ਨਜ਼ਰ ਆਉਣਗੇ। ਫ਼ਿਲਮ ‘ਚ ਉਨ੍ਹਾਂ ਨਾਲ ਯਾਮੀ ਗੌਤਮ ਤੇ ਭੂਮੀ ਪੇਡਨੇਕਰ ਵੀ ਨਜ਼ਰ ਆਉਣਗੀਆਂ।
ਯਾਮੀ ਗੌਤਮ ਨਾਲ ਆਯੂਸ਼ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ਜਦਕਿ ਭੂਮੀ ਨਾਲ ਉਹ ਆਪਣੇ ਕਰੀਅਰ ਦੀਆਂ ਦੋ ਹਿੱਟ ਫ਼ਿਲਮਾਂ ਦੇ ਚੁੱਕੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਮੇਕਰਸ ਨੇ ਇਸ ਗੱਲ ਦਾ ਐਲਾਨ ਵੀ ਕਰ ਦਿੱਤਾ ਹੈ।
ਫ਼ਿਲਮ ਦੀ ਕਹਾਣੀ ਇੱਕ ਗੰਜੇ ਨੌਜਵਾਨ ਤੇ ਉਸ ਦੀ ਪ੍ਰੇਮਿਕਾ ਦੇ ਆਲੇ-ਦੁਆਲੇ ਘੁੰਮਦੀ ਦਿਖਾਈ ਜਾਵੇਗੀ। ਇਸ ‘ਚ ਆਯੂਸ਼ਮਾਨ ਗੰਜੇ ਦਾ ਕਿਰਦਾਰ ਨਿਭਾਉਣਗੇ। ‘ਬਾਲਾ’ ਨੂੰ ਦਿਨੇਸ਼ ਵਿਜਾਨ ਦੇ ਪ੍ਰੋਡਕਸ਼ਨ ‘ਚ ਅਮਰ ਕੌਸ਼ਿਕ ਡਾਇਰੈਕਟ ਕਰਨਗੇ। ਫ਼ਿਲਮ ਦੀ ਸ਼ੂਟਿੰਗ ਕਾਨਪੁਰ ਤੇ ਮੁੰਬਈ ‘ਚ ਹੋਣੀ ਹੈ। ਇਸ ਦੀ ਰਿਲੀਜ਼ ਡੇਟ ਦਾ ਅਜੇ ਕੋਈ ਐਲਾਨ ਨਹੀਂ ਹੋਇਆ।