ਅਕਸ਼ੇ ਕੁਮਾਰ ਤੇ ਨੂਪੁਰ ਸੇਨਨ ਦੇ ਗੀਤ ਫਿਲਹਾਲ 2 ਮੁਹੱਬਤ ਨੂੰ ਦਰਸ਼ਕਾਂ ਨੇ ਇੰਨੀ ਮੁਹੱਬਤ ਦਿੱਤੀ ਕਿ ਗਾਣੇ ਦੇ ਦੇਖਦੇ ਹੀ ਦੇਖਦੇ 300 ਮਿਲੀਅਨ ਵਿਊਜ਼ ਪਾਰ ਵੀ ਹੋ ਗਏ ਹਨ। ਇਕ ਮਹੀਨੇ ਪੂਰੇ ਹੋਣ ਤੋਂ ਪਹਿਲਾ ਹੀ ਗਾਣੇ ਨੂੰ 300 ਮਿਲੀਅਨ ਲੋਕਾਂ ਨੇ ਦੇਖ ਲਿਆ ਹੈ। ਬੀ ਪ੍ਰਾਕ ਨੇ 300 ਮਿਲੀਅਨ ਪੂਰੇ ਹੋਣ 'ਤੇ ਗਾਣੇ ਨੂੰ ਨਵਾਂ ਰੂਪ ਦਿੱਤਾ ਹੈ। ਗਾਇਕ ਨੇ ਗਾਣੇ Acoustic ਫੀਲ ਦੇਣ ਦੀ ਕੋਸ਼ਿਸ਼ Guitarist ਤੇ ਬਾਂਸੁਰੀ ਵਾਦਕ ਨਾਲ ਕੀਤੀ ਹੈ। 


 


6 ਜੁਲਾਈ ਨੂੰ 'ਫਿਲਹਾਲ 2 ਮੁਹੱਬਤ' ਗੀਤ ਰਿਲੀਜ਼ ਹੋਈ ਸੀ। ਜਾਨੀ ਦੇ ਸ਼ਾਨਦਾਰ ਲਿਰਿਕਸ ਤੇ ਬੀ ਪ੍ਰਾਕ ਦੇ ਮਿਊਜ਼ਿਕ ਤੇ ਉਨ੍ਹਾਂ ਦੀ ਸ਼ਾਨਦਾਰ ਆਵਾਜ਼ ਨੇ ਇਸ ਗੀਤ ਨੂੰ ਹੋਰ ਸੁਪਰਹਿੱਟ ਬਣਾ ਦਿੱਤਾ। ਅਕਸ਼ੇ ਕੁਮਾਰ ਇਸ ਟੀਮ ਦੇ ਨਾਲ ਕੰਮ ਕਰਨ ਦਾ ਕੋਈ ਮੌਕਾ ਵੀ ਨਹੀਂ ਛੱਡਦੇ। ਫਿਲਹਾਲ ਗੀਤ ਅਕਸ਼ੇ ਕੁਮਾਰ ਦਾ ਸਿੰਗਲ ਟਰੈਕ ਸੀ, ਜਿਸ ਨੂੰ 1 ਬਿਲੀਅਨ ਤੋਂ ਵੱਧ ਵਿਊਜ਼ ਹਾਸਿਲ ਕੀਤੇ। ਜਿਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਫਿਲਹਾਲ 2 ਗੀਤ 'ਚ ਖੁਸ਼ੀ-ਖੁਸ਼ੀ ਫ਼ੀਚਰ ਵੀ ਕੀਤਾ ਤੇ ਇਸ ਨੂੰ ਖੂਬ ਪ੍ਰਮੋਟ ਵੀ ਕੀਤਾ। 



ਬੀ ਪ੍ਰਾਕ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਬਤੌਰ ਮਿਊਜ਼ਿਕ ਡਾਇਰੈਕਟਰ ਕੀਤੀ ਸੀ ਪਰ ਅੱਜ ਪੂਰੀ ਇੰਡਸਟਰੀ ਬੀ ਪ੍ਰਾਕ ਨੂੰ ਬੈਸਟ ਮਿਊਜ਼ਿਕ ਡਾਇਰੈਕਟਰ, ਬੈਸਟ ਸਿੰਗਰ, ਬੈਸਟ ਪ੍ਰਫੌਰਮਰ ਤੇ ਬੈਸਟ ਕੰਪੋਜ਼ਰ ਤੋਂ ਘਟ ਨਹੀਂ ਮੰਨਦੀ। ਬੀ ਪ੍ਰਾਕ ਦਾ ਗਾਇਆ ਇੱਕੋ ਗੀਤ ਹੀ ਇੰਨਾ ਹਿੱਟ ਹੋਇਆ ਕਿ ਬੀ ਪ੍ਰਾਕ ਦਾ ਕੈਰੀਅਰ ਬੌਲੀਵੁੱਡ ਤਕ ਪਹੁੰਚ ਗਿਆ। ਸ਼ਇਦ ਕੋਈ ਵਿਰਲਾ ਹੀ ਹੋਵੇਗਾ ਜਿਸ ਨੇ ਬੀ ਪ੍ਰਾਕ ਦਾ ਗੀਤ 'ਮਨ ਭਰਿਆ' ਨਾ ਸੁਣਿਆ ਹੋਇਆ ਹੋਵੇ।


 


ਬੀ ਪ੍ਰਾਕ ਦੇ ਕੈਰੀਅਰ ਦਾ ਚੇਂਜ਼ ਓਦੋਂ ਸੀ ਜਦ ਪ੍ਰਾਕ ਨੇ ਬੌਲੀਵੁੱਡ ਇੰਡਸਟਰੀ ਵਿਚ ਵੱਡੀ ਛਾਲ ਮਾਰੀ। ਅੱਜ ਬੌਲੀਵੁੱਡ ਇੰਡਸਟਰੀ ਵਿੱਚ ਬੀ ਪ੍ਰਾਕ ਦੇ ਤੇਰੀ ਮਿੱਟੀ, ਫਿਲਹਾਲ, ਦਿਲਬਰਾ ਤੇ ਦਿਲ ਤੋੜ ਕੇ ਵਰਗੇ ਗੀਤ ਸੁਪਰਹਿੱਟ ਹਨ। ਹੁਣ ਬੀ ਪ੍ਰਾਕ ਦੇ ਨਾਲ ਇੰਨੇ ਰਿਕਾਰਡ ਜੁੜ ਚੁੱਕੇ ਨੇ ਜਿਨ੍ਹਾਂ ਨੂੰ ਸ਼ਾਇਦ ਹੀ ਤੋੜਿਆ ਜਾ ਸਕੇ। ਅੱਜ ਆਪਣੇ ਬਰਥਡੇ ਵਾਲੇ ਦਿਨ ਵੀ ਬੀ ਪ੍ਰਾਕ ਨੇ ਆਪਣੇ ਸੋਸ਼ਲ ਮੀਡਿਆ ਤੇ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਨ੍ਹਾਂ ਦੇ ਬਰਥਡੇ wishes ਭੇਜਣ ਵਾਲੇ ਤੇ ਦੁਵਾਵਾਂ ਦੇਣ ਵਾਲੇ ਸਭ ਫੈਨਜ਼ ਦਾ ਆਪਣੇ ਤਰੀਕੇ ਨਾਲ ਸ਼ੁਕਰੀਆ ਅਦਾ ਕੀਤਾ।



 



 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904