ਮੁੰਬਈ: ਇਸ ਸਾਲ ਦੀ ਸ਼ੁਰੂਆਤ ‘ਚ ਹੀ ਟਾਈਗਰ ਸ਼ਰੌਫ ਦੀ ‘ਬਾਗੀ-2’ ਨੇ ਬਾਕਸਆਫਿਸ ‘ਤੇ ਖੂਬ ਧਮਾਲ ਮਚਾਈ ਸੀ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਹੀ ਇਸ ਦੇ ਮੇਕਰਸ ਨੇ 'ਬਾਗੀ-3' ਦਾ ਐਲਾਨ ਕਰ ਦਿੱਤਾ ਸੀ। ਹੁਣ ਮੇਕਰਸ ਨੇ ਇਸ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ।


ਮੇਕਰਸ ਨੇ ਫ਼ਿਲਮ ਮਾਰਚ 2020 ‘ਚ ਰਿਲੀਜ਼ ਕਰਨ ਦਾ ਫੈਸਲਾ ਲਿਆ ਹੈ ਜਿਸ ਨੂੰ ਫ਼ਿਲਮ ਦੀ ਜਾਣਕਾਰੀ ਇਸ ਦੇ ਪੋਸਟਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤੀ ਗਈ ਹੈ। ਸਾਹਮਣੇ ਆਏ ਪੋਸਟਰ ‘ਚ ਲਿਖਿਆ ਹੈ ਕਿ ਇਹ ਫ਼ਿਲਮ ਸਾਲ 2020 ‘ਚ 6 ਮਾਰਚ ਨੂੰ ਰਿਲੀਜ਼ ਹੋਣੀ ਹੈ।


ਇਸ ਦੇ ਨਾਲ ਹੀ ‘ਬਾਗੀ-3’ ‘ਚ ਟਾਈਗਰ ਦੀ ਲੁੱਕ ਨੂੰ ਵੀ ਰਵੀਲ ਕਰ ਦਿੱਤਾ ਹੈ ਜਿਸ ‘ਚ ਉਹ ਇੱਕ ਵਾਰ ਫੇਰ ਆਪਣੇ ਰੱਫ-ਟੱਫ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਫ਼ਿਲਮ ਲਈ ਪ੍ਰੋਡਿਊਸਰ ਸਾਰਾ ਅਲੀ ਖ਼ਾਨ ਨੂੰ ਅਪ੍ਰੋਚ ਕੀਤਾ ਸੀ ਪਰ ਉਸ ਨੇ ਫ਼ਿਲਮ ਨੂੰ ਨਾਂਹ ਕਰ ਦਿੱਤੀ ਹੈ। ਹੁਣ ਦੇਖਦੇ ਹਾਂ ਕਿ ਟਾਈਗਰ ਦੇ ਨਾਲ ਇਸ ਫ਼ਿਲਮ ‘ਚ ਕਿਹੜੀ ਐਕਟਰਸ ਨਜ਼ਰ ਆਉਂਦੀ ਹੈ।