ਨਵੀਂ ਦਿੱਲੀ: ਕਿਸੇ ਵੇਲੇ ਲੋਕਾਂ ਨੂੰ ਚਾਅ ਹੁੰਦਾ ਸੀ ਕਿਸੇ ਵੀ ਤਿਓਹਾਰ ‘ਤੇ ਆਪਣੇ ਖਾਸ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਪੋਸਟਕਾਰਡ ਦੇਣ ਦਾ, ਪਰ ਅੱਜ ਦੇ ਟੈਕਨਾਲੌਜੀ ਦੇ ਜ਼ਮਾਨੇ ‘ਚ ਲੋਕ ਇੰਸਟੈਂਟ ਮੈਸਿਜਿੰਗ ਐਪ ਵ੍ਹੱਟਸਐਪ ਦਾ ਇਸਤੇਮਾਲ ਜ਼ਿਆਦਾ ਕਰਦੇ ਹਨ। ਹਾਲ ਹੀ ‘ਚ ਵ੍ਹੱਟਸਐਪ ਨੇ ਆਪਣੇ ਯੂਜ਼ਰਸ ਨੂੰ ਸਟਿਕਰਸ ਦਾ ਔਪਸ਼ਨ ਦਿੱਤਾ ਹੈ।
ਹੁਣ ਜਿੱਥੇ 150 ਕਰੋੜ ਲੋਕ ਇਸ ਐਪਲੀਕੇਸ਼ਨ ਦੀ ਵਰਤੋਂ ਕਰਦੇ ਹਨ ਤਾਂ ਵ੍ਹੱਟਸਐਪ ਕ੍ਰਿਸਮਸ ‘ਤੇ ਕਸਟਮ ਸਟਿਕਰ ਭੇਜਣ ਦਾ ਔਪਸ਼ਨ ਦੇ ਸਕਦਾ ਹੈ। ਦੀਵਾਲੀ ਮੌਕੇ ਵੀ ਲੋਕਾਂ ਨੇ ਕਸਟਮ ਸਟਿਕਰਸ ਦਾ ਜੰਮ ਕੇ ਇਸਤੇਮਾਲ ਕੀਤਾ ਸੀ। ਹੁਣ ਵੀ ਅਜਿਹਾ ਹੀ ਕੁਝ ਹੋਣ ਦੀ ਤਿਆਰੀ ਹੈ।
ਜਦੋਂਕਿ ਐਪਲ ਨੇ ਤਾਂ ਆਪਣੇ ਐਪ ਸਟੋਰ ਤੋਂ ਕਸਟਮ ਸਟਿਕਰ ਬਣਾਉਣ ਵਾਲੇ ਸਾਰੇ ਐਪਸ ਹਟਾ ਦਿੱਤੇ ਹਨ। ਹੁਣ ਤੁਹਾਨੂੰ ਕੁਝ ਸਟੈਪਸ ਦੱਸਦੇ ਹਾਂ ਜਿਨ੍ਹਾਂ ਨੂੰ ਫੌਲੋ ਕਰ ਤੁਸੀਂ ਸਟਿਕਰ ਬਣਾ ਸਕਦੇ ਹੋ।
ਸੰਕੇਤਕ ਤਸਵੀਰ
ਸਟਿਕਰ ਕਿਵੇਂ ਬਣਾਉਣਾ ਹੈ:-
ਸਭ ਤੋਂ ਪਹਿਲਾਂ ਕੁਝ ਤਸਵੀਰਾਂ ਡਾਉਨਲੋਡ ਕਰੋ, ਜਿਨ੍ਹਾਂ ਦੇ ਸਟਿਕਰ ਤੁਸੀਂ ਬਣਾਉਣਾ ਚਾਹੁੰਦੇ ਹੋ।
ਪਲੇਅ ਸਟੋਰ ਤੋਂ ਬੈਕਗ੍ਰਾਉਂਡ ਈਰੇਜ਼ਰ ਐਪ ਡਾਊਨਲੋਡ ਕਰ ਲਓ, ਜੋ ਫਰੀ ਹੋਵੇ।
ਉਸ ਦਾ ਬੈਕਗ੍ਰਾਉਂਡ ਈਰੇਜ਼ ਕਰੋ।
ਤੁਹਾਨੂੰ ਅਜਿਹੀਆਂ ਘੱਟੋ-ਘੱਟ 3 ਇਮੇਜ਼ਸ ਡਾਉਨਲੋਡ ਕਰਨੀਆਂ ਹੋਣਗੀਆਂ, ਕਿਉਂਕਿ ਵ੍ਹੱਟਸਐਪ ਤਿੰਨ ਤੋਂ ਘੱਟ ਸਟਿਕਰਾਂ ਦਾ ਪੈਕ ਨਹੀਂ ਚੁੱਕਦਾ।
WhatsApp `ਤੇ ਇੰਝ ਕਰੋ ਸਟਿਕਰ ਪੈਕ ਨੂੰ ਐਡ:-
ਗੂਗਲ ਪਲੇ ਸਟੋਰ ਤੋਂ Personal Stickers For WhatsApp ਡਾਊਨਲੋਡ ਕਰੋ।
ਐਪ ਉਹ ਸਾਰੇ ਸਟਿਕਰ ਦਿਖਾਏਗਾ ਜੋ ਬਣਾਏ ਗਏ ਹਨ।
ਐਡ ਬਟਨ ਦਬਾਓ ਤੇ ਇੱਕ ਸਟਿਕਰ ਵਜੋਂ ਨਵੀਂ ਫੋਟੋ ਜੋੜੋ।
ਹੁਣ Whatsapp ਖੋਲ੍ਹੋ।
ਹੁਣ ਇੱਕ ਨਵੀਂ ਚੈਟ ਵਿੰਡੋ ਖੋਲ੍ਹੋ।
ਸਮਾਇਲੀ ਆਈਕਨ 'ਤੇ ਕਲਿੱਕ ਕਰੋ ਤੇ ਸਟਿਕਰ ਚੁਣੋ।
ਆਪਣੀ ਪਸੰਦ ਦਾ ਸਟਿਕਰ ਚੁਣੋ ਤੇ ਇਸ ਨੂੰ ਭੇਜੋ।