ਦਰਅਸਲ ਉਸ ਨੇ ਪਿਛਲੇ ਹਫ਼ਤੇ ਵੈਸਟ ਬੈਂਕ ਗੋਲ਼ੀਬਾਰੀ ਵਿੱਚ ਮਾਰੇ ਗਏ ਇਜ਼ਰਾਇਲੀ ਰੱਖਿਆ ਬਲਾਂ ਦੇ ਦੋ ਜਵਾਨਾਂ ਦੀ ਮੌਤ ਦਾ ਬਦਲਾ ਲੈਣ ਦੀ ਅਪੀਲ ਕੀਤੀ ਸੀ। ਇਸ ਦੀ ਬਾਅਦ ਫੇਸਬੁਕ ਨੇ ਕਾਰਵਾਈ ਕਰਦਿਆਂ ਉਸ ਨੂੰ ਫੇਸਬੁੱਕ ਤੋਂ ਬਲੌਕ ਕਰ ਦਿੱਤਾ। ਯਾਈਰ ਨੇ ਟਵਿੱਟਰ ’ਤੇ ਫੇਸਬੁੱਕ ਵੱਲੋਂ ਬਲੌਕ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ। ਹਾਲੇ ਤਕ ਫੇਸਬੁੱਕ ਨੇ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ।
ਵਿਵਾਦਤ ਫੇਸਬੁਕ ਪੋਸਟ ਦੇ ਹਟਾਏ ਜਾਣ ਤੋਂ ਬਾਅਦ ਯਾਈਰ ਨੇ ਕਿਹਾ ਕਿ ਸੋਸ਼ਲ ਮੀਡੀਆ ਹੀ ਅਜਿਹਾ ਪਲੇਟਫਾਰਮ ਹੈ ਜਿੱਥੇ ਆਪਣੇ ਵਿਚਾਰ ਰੱਖ ਸਕਦੇ ਹਾਂ ਪਰ ਉੱਥੇ ਵੀ ਸਾਡਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਯਾਈਰ ਨੇ ਫੇਸਬੁੱਕ ਦੀ ਆਲੋਚਨਾ ਕਰਦਿਆਂ ਦੁਬਾਰਾ ਪੋਸਟ ਕਰਨ ਦੇ ਨਾਲ-ਨਾਲ ਆਪਣੀ ਪਿਛਲੀ ਪੋਸਟ ਦਾ ਸਕਰੀਨ ਸ਼ਾਰਟ ਵੀ ਸ਼ੇਅਰ ਕੀਤਾ।