ਨਵੀਂ ਦਿੱਲੀ: ਯੂ-ਟਿਊਬ ਨੇ ਆਪਣੇ ਪਲੇਟਫਾਰਮ ਤੋਂ ਇਤਰਾਜ਼ਯੋਗ ਸਾਮਗਰੀ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ‘ਚ ਜੁਲਾਈ ਤੋਂ ਸਤੰਬਰ ਵਿਚਾਲੇ ਕਰੀਬ 78 ਲੱਖ ਵੀਡੀਓ ਹਟਾ ਦਿੱਤੇ ਹਨ। ਯੂ-ਟਿਊਬ ਦੀ ਕਮਿਊਨਿਟੀ ਗਾਈਡਲਾਈਨਸ ਐਨਫੋਰਸਮੈਂਟ ਰਿਪੋਰਟ ਮੁਤਾਬਕ, "ਇਨ੍ਹਾਂ ਵੀਡੀਓ 'ਚੋਂ 81 ਫੀਸਦ ਦਾ ਪਤਾ ਮਸ਼ੀਨਾਂ ਰਾਹੀਂ ਕੀਤਾ ਗਿਆ। ਮਸ਼ੀਨਾਂ ਰਾਹੀਂ ਕੀਤੀ ਜਾਂਚ-ਪੜਤਾਲ ‘ਚ 74.5 ਫੀਸਦ ਵੀਡੀਓ ਅਜਿਹੇ ਸੀ ਜਿਨ੍ਹਾਂ ਨੂੰ ਕਿਸੇ ਨੇ ਦੇਖਿਆ ਹੀ ਨਹੀਂ ਸੀ।"
ਕੰਪਨੀ ਨੇ ਸ਼ੁਕਰਵਾਰ ਨੂੰ ਇੱਕ ਬਿਆਨ ‘ਚ ਕਿਹਾ, "ਜਦੋਂ ਅਸੀਂ ਵੀਡੀਓ ਨੂੰ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਦੇ ਵੇਖਿਆ, ਤਾਂ ਅਸੀਂ ਉਨ੍ਹਾਂ ਨੂੰ ਹਟਾ ਦਿੱਤਾ ਤੇ ਚੈਨਲ ‘ਤੇ ਕਾਰਵਾਈ ਕੀਤੀ। ਅਸੀਂ ਪੂਰੇ ਚੈਨਲ ਨੂੰ ਹੀ ਬੰਦ ਕਰ ਦਵਾਂਗੇ ਜੇਕਰ ਹੁਣ ਉਨ੍ਹਾਂ ਨੇ ਅਜਿਹਾ ਕੁਝ ਪੋਸਟ ਕੀਤਾ ਜਿਸ ਨਾਲ ਸਾਡੇ ਨਿਯਮਾਂ ਦੀ ਉਲੰਘਣਾ ਹੋਈ ਤਾਂ ਅਸੀਂ ਅਜਿਹਾ ਜ਼ਰੂਰ ਕਰਾਗੇ।"
ਕੰਪਨੀ ਨੇ ਕਿਹਾ, ਸਤੰਬਰ ‘ਚ 90 ਫੀਸਦ ਤੋਂ ਜ਼ਿਆਦਾ ਅਪਲੋਡੇਡ ਵੀਡੀਓ ਨੂੰ ਹਿੰਸਕ ਜਾਂ ਬਾਲ ਸੁਰੱਖਿਆ ਲਈ ਹਟਾ ਦਿੱਤਾ ਗਿਆ, ਉਨ੍ਹਾਂ ਨੂੰ 10 ਤੋਂ ਵੀ ਘੱਟ ਲੋਕਾਂ ਨੇ ਦੇਖਿਆ ਸੀ’।