ਇਸੇ ਨੂੰ ਦੇਖਦੇ ਹੋਏ ਟ੍ਰਾਈ ਨੇ ਮੋਬਾਈਲ ਨੰਬਰ ਪੋਰਟੀਬਿਲਟੀ ਨੂੰ ਲੈ ਕੇ ਨਵੇਂ ਨਿਯਮ ਤੇ ਕਾਨੂੰਨ ਬਣਾਏ ਹਨ। ਇਸ ਨਾਲ ਤੁਸੀਂ ਜਲਦੀ ਤੇ ਆਸਾਨ ਤਰੀਕੇ ਨਾਲ ਆਪਣਾ ਨੰਬਰ ਪੋਰਟ ਕਰ ਸਕਦੇ ਹੋ।
ਪੜ੍ਹੋ ਇਹ ਖਾਸ ਨਿਯਮ:
- ਸਰਵਿਸ ਏਰੀਆ ਅੰਦਰ ਨੰਬਰ ਪੋਰਟ ਆਉਟ ਰਿਕਵੈਸਟ ਲਈ ਹੁਣ ਦੋ ਦਿਨ ਦੀ ਹੀ ਟਾਈਮਲਾਈਨ ਹੈ।
- ਇੱਕ ਸਰਕਲ ਤੋਂ ਦੂਜੇ ਸਰਕਲ ‘ਚ ਜਾਣ ਲਈ 4 ਦਿਨਾਂ ਦਾ ਸਮਾਂ ਦਿੱਤਾ ਜਾ ਰਿਹਾ ਹੈ। ਪਹਿਲਾਂ ਇਹ ਸਮਾਂ 15 ਦਿਨਾਂ ਦਾ ਸੀ ਜੋ ਜੰਮੂ-ਕਸ਼ਮੀਰ, ਅਸਮ ਤੇ ਨਾਰਥ ਈਸਟ ‘ਚ ਲਾਗੂ ਨਹੀਂ ਸੀ।
- ਬਿਨਾ ਕਾਰਨ ਜੇਕਰ ਪੋਰਟ ਦੀ ਰਿਕੂਵੈਸਟ ਨੂੰ ਰਿਜੈਕਟ ਕੀਤਾ ਗਿਆ ਤਾਂ 10,000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।
- ਉਧਰ ਨਿਗ਼ਮ ਤੋੜਣ ‘ਤੇ ਟੈਲੀਕਾਮ ਕੰਪਨੀਆਂ ‘ਤੇ 5000 ਰੁਪਏ ਦਾ ਜ਼ੁਰਮਾਨਾ ਹੋ ਸਕਦਾ ਹੈ।
- ਕਾਰਪਰੇਟ ਨੰਬਰਾਂ ‘ਤੇ ਇਸ ਸਮਾਂ 4 ਦਿਨਾਂ ਦਾ ਹੈ।