ਨਵੀਂ ਦਿੱਲੀ: ਅਕਤੂਬਰ ਦੇ ਮਹੀਨੇ ‘ਚ ਵ੍ਹੱਟਸਐਪ ਨੇ ਐਂਡ੍ਰਾਈਡ ਬੀਟਾ ਐਪ ‘ਤੇ ਪਿੱਕ ਇੰਨ ਪਿੱਕ ਮੋਡ ਦੀ ਸ਼ੁਰੂਆਤ ਕੀਤੀ ਹੈ। ਇਸ ਨਵੇਂ ਫੀਚਰ ਨੂੰ PiP ਮੋਡ ਕਿਹਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਹੁਣ ਆਪਣੇ ਚੈਟ ਬਾਕਸ ‘ਚ ਵੀ ਵੀਡੀਓ ਨੂੰ ਖੋਲ੍ਹ ਸਕਦੇ ਹਨ ਅਤੇ ਚੈਟ ਦੌਰਾਨ ਵੀ ਵੀਡੀਓ ਦੇਖੀ ਜਾ ਸਕਦੀ ਹੈ।
ਕਈ ਮਹੀਨਿਆਂ ਤਕ ਟੇਸਟ ਕਰਨ ਤੋਂ ਬਾਅਦ ਕੰਪਨੀ ਨੇ ਆਖਿਰਕਾਰ ਇਸ ਨੂੰ ਐਂਡ੍ਰਾਈਡ ਯੂਜ਼ਰਸ ਦੇ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਅਪਡੇਟ ਅੱਪਡੇਟ ਪਲੇਅਸਟੋਰ ‘ਤੇ ਮੌਜੂਦ ਹੈ, ਜੋ ਵ੍ਹੱਟਸਐਪ ਵਰਜਨ 2.18.280 ਹੈ।
ਹੁਣ ਤੁਹਾਨੂੰ ਦੱਸਦੇ ਹਾਂ ਕੀ ਹੈ PiP ਮੋਡ
ਪਿਕਚਰ ਇੰਨ ਪਿਕਚਰ ਮੋਡ ਦੀ ਮਦਦ ਨਾਲ ਯੂਜ਼ਰਸ ਯੂ-ਟਿਊਬ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਵੀਡੀਓ ਚੈਟ ਦੌਰਾਨ ਹੀ ਦੇਖ ਸਕਦੇ ਹੋ। ਉਨ੍ਹਾਂ ਨੂੰ ਇਸ ਦੇ ਲਈ ਚੈਟ ਨੂੰ ਬੰਦ ਕਰਨ ਦੀ ਲੋੜ ਨਹੀਂ। ਫੀਚਰ ਦਾ ਇਸਤੇਮਾਲ ਉਦੋਂ ਨਹੀਂ ਹੋ ਪਾਵੇਗਾ ਜਦੋਂ ਜੋਈ ਕਿਸੇ ਵੀਡੀਓ ਦਾ ਲਿੰਕ ਸੇਂਡ ਕਰੇਗਾ। ਜੇਕਰ ਵੀਡੀਓ ਤੁਹਾਡੇ ਅਕਾਉਂਟ ‘ਚ ਆਵੇਗਾ ਤਾਂ ਤੁਸੀ ਸਿਧੇ ਉਸ ਨੂੰ ਚੈਟ ਦੇ ਦੌਰਾਨ ਹੀ ਖੋਲ੍ਹ ਕੇ ਦੇਖ ਸਕਦੇ ਹੋ।
ਕਈ ਰਿਪਰਟਸ ‘ਚ ਇਸ ਗੱਲ ਦਾ ਖ਼ੁਲਾਸਾ ਕੀਤਾ ਗਿਆਂ ਹੈ ਕਿ ਮੈਸੇਜਿੰਗ ਪਲੇਟਫਰਾਮ ‘ਚ ਡਾਕਰ ਮੋਡ ਫੀਚਰ ਵੀ ਆਉਣ ਵਾਲਾ ਹੈ। ਇਸ ਦੀ ਮਦਦ ਨਾਲ ਟੇਕਸਟ ਚੰਗੇ ਨਜ਼ਰ ਆਉਣ ਦੇ ਨਾਲ ਸਮਾਰਟਫੋਨ ਦੀ ਬੈਟਰੀ ਵੀ ਚੰਗੀ ਹੋ ਜਾਵੇਗੀ।