Babbu Maan Old Video: ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਟੌਪ ਗਾਇਕ ਹਨ। ਉਹ ਲਗਭਗ 3 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਸ ਦੇ ਨਾਲ ਨਾਲ ਬੱਬੂ ਮਾਨ ਨੂੰ ਉਨ੍ਹਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਇਹੀ ਨਹੀਂ ਬੱਬੂ ਮਾਨ ਲਿਖਦੇ ਵੀ ਬੇਬਾਕੀ ਨਾਲ ਹਨ।

  


ਇਹ ਵੀ ਪੜ੍ਹੋ: 'ਦੇਸ਼ ਦਾ ਨਾਮ ਖਰਾਬ ਕਰ ਰਹੀ ਹੈ', ਬਜ਼ੁਰਗ ਦੇ ਨਸੀਹਤ ਦੇਣ 'ਤੇ ਭੜਕੀ ਉਰਫੀ ਜਾਵੇਦ, ਬੋਲੀ- 'ਤੇਰੇ ਪਿਓ ਦਾ ਕੀ ਜਾਂਦਾ'


ਬੱਬੂ ਮਾਨ ਨੇ ਹਾਲ ਹੀ 'ਚ ਪੁਰਾਣੇ ਦਿਨਾਂ ਦੀ ਵੀਡੀਓ ਸਾਂਝੀ ਕੀਤੀ ਹੈ। ਵੀਡੀਓ 'ਚ ਬੱਬੂ ਮਾਨ ਕੈਨੇਡਾ ਦੇ ਵੈਨਕੂਵਰ 'ਚ ਲਾਈਵ ਸ਼ੋਅ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ 2010 ਦੀ ਹੈ। ਇਹ ਉਸ ਸਮੇਂ ਦੀ ਵੀਡੀਓ ਹੈ ਜਦੋਂ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਹੜ੍ਹ ਨਾਲ ਡੁੱਬ ਰਹੇ ਸੀ। ਉਸ ਸਮੇਂ ਤੇ ਅੱਜ ਦੇ ਹਾਲਾਤ ਬਿਲਕੁਲ ਇੱਕੋ ਜਿਹੇ ਲੱਗ ਰਹੇ ਹਨ। ਕਿਉਂਕਿ ਪੰਜਾਬ 'ਚ ਇੰਨੀਂ ਦਿਨੀਂ ਲਗਾਤਾਰ ਤੇਜ਼ ਬਰਸਾਤ ਹੋ ਰਹੀ ਹੈ। ਜਿਸ ਕਾਰਨ ਕਈ ਸਾਰੇ ਪਿੰਡਾਂ ਤੇ ਜ਼ਿਿਲ੍ਹਿਆਂ 'ਚ ਤਬਾਹੀ ਦਾ ਮੰਜ਼ਰ ਨਜ਼ਰ ਆ ਰਿਹਾ ਹੈ। ਉਸ ਸਮੇਂ ਯਾਨਿ ਸਾਲ 2010 'ਚ ਵੀ ਪੰਜਾਬ 'ਚ ਇਸੇ ਤਰ੍ਹਾਂ ਹੜ੍ਹ ਆ ਰਹੇ ਸੀ। ਦੇਖੋ ਇਹ ਵਡਿੀਓ:









ਕਾਬਿਲੇਗ਼ੌਰ ਹੈ ਕਿ ਬੱਬੂ ਮਾਨ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਹ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ। ਪਰ ਆਪਣੇ ਬੇਬਾਕ ਅੰਦਾਜ਼ ਕਾਰਨ ਬੱਬੂ ਮਾਨ ਕਈ ਵਾਰ ਵਿਵਾਦਾਂ 'ਚ ਵੀ ਘਿਰ ਚੁੱਕੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਬੱਬੂ ਮਾਨ ਦਾ ਗਾਣਾ 'ਚਿੱਟਾ ਕੁੜਤਾ' ਹਾਲ ਹੀ 'ਚ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਫੈਨਜ਼ ਨੇ ਕਾਫੀ ਪਿਆਰ ਦਿੱਤਾ ਸੀ।


ਇਹ ਵੀ ਪੜ੍ਹੋ: ਸੈਂਸਰ ਬੋਰਡ 'ਤੇ ਭੜਕੇ ਅਨੁਰਾਗ ਠਾਕੁਰ, 'ਓਪਨਹਾਈਮਰ' ਤੋਂ ਹਟਾਇਆ ਜਾਵੇਗਾ ਇਤਰਾਜ਼ਯੋਗ ਸੀਨ! ਭਗਵਦ ਗੀਤਾ ਦਾ ਸੀ ਜ਼ਿਕਰ