Anju In Pakistan: ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦਾ ਭਾਰਤ ਆਉਣ ਦਾ ਮਾਮਲਾ ਹੁਣ ਸੁਰਖੀਆਂ ਵਿੱਚ ਹੈ ਕਿ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰ ਇੱਕ ਭਾਰਤੀ ਮਹਿਲਾ ਆਪਣੇ ਪ੍ਰੇਮੀ ਨੂੰ ਮਿਲਣ ਪਾਕਿਸਤਾਨ ਪਹੁੰਚੀ ਹੈ। ਰਾਜਸਥਾਨ ਦੀ ਰਹਿਣ ਵਾਲੀ ਇਸ ਔਰਤ ਦਾ ਨਾਂ ਅੰਜੂ ਹੈ। 34 ਸਾਲਾ ਅੰਜੂ ਨੇ ਫੇਸਬੁੱਕ 'ਤੇ ਪਾਕਿਸਤਾਨੀ ਵਿਅਕਤੀ ਨਸਰੁੱਲਾ ਨਾਲ ਦੋਸਤੀ ਕੀਤੀ ਅਤੇ ਫਿਰ ਉਸ ਨਾਲ ਪਿਆਰ ਹੋ ਗਿਆ।
ਅੰਜੂ ਵਿਆਹੀ ਹੋਈ ਹੈ ਅਤੇ ਦੋ ਬੱਚਿਆਂ ਦੀ ਮਾਂ ਹੈ। ਅੰਜੂ ਦਾ ਜਨਮ ਉੱਤਰ ਪ੍ਰਦੇਸ਼ ਦੇ ਪਿੰਡ ਕੈਲੋਰ ਵਿੱਚ ਹੋਇਆ ਸੀ ਅਤੇ ਉਹ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਰਹਿੰਦੀ ਸੀ। ਉਹ ਹੁਣ ਆਪਣੇ ਪਾਕਿਸਤਾਨੀ ਦੋਸਤ ਨਸਰੁੱਲਾ ਨੂੰ ਮਿਲਣ ਲਈ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਉੱਪਰੀ ਦੀਰ ਜ਼ਿਲ੍ਹੇ ਵਿੱਚ ਪਹੁੰਚੀ ਹੈ। ਅੰਜੂ ਨੇ ਹੁਣ ਪਾਕਿਸਤਾਨ ਤੋਂ ਆਪਣੀ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ ਮੈਂ ਛੇਤੀ ਹੀ ਭਾਰਤ ਵਾਪਸ ਆਵਾਂਗੀ।
ਨਸਰੁੱਲਾ ਨੇ ਕਿਹਾ – ਵਿਆਹ ਦਾ ਪਲਾਨ ਨਹੀਂ
ਅੰਜੂ ਲੀਗਲ ਵੀਜ਼ਾ ਲੈ ਕੇ ਪਾਕਿਸਤਾਨ ਗਈ ਹੈ। ਵੀਜ਼ਾ ਪੂਰਾ ਹੋਣ 'ਤੇ ਉਹ 20 ਅਗਸਤ ਨੂੰ ਮੁਲਕ ਪਰਤ ਜਾਵੇਗੀ। ਇਹ ਜਾਣਕਾਰੀ ਅੰਜੂ ਦੇ ਪਾਕਿਸਤਾਨੀ ਦੋਸਤ ਨਸਰੁੱਲਾ ਨੇ ਵੀ ਸੋਮਵਾਰ ਨੂੰ ਦਿੱਤੀ। ਇਸ ਦੇ ਨਾਲ ਹੀ ਨਸਰੁੱਲਾ ਨੇ ਅੰਜੂ ਨਾਲ ਪ੍ਰੇਮ ਸਬੰਧਾਂ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ।
ਇਹ ਵੀ ਪੜ੍ਹੋ: Gujarat: ਗੁਜਰਾਤ ਦੇ ਜੂਨਾਗੜ੍ਹ 'ਚ ਦੋ ਮੰਜ਼ਿਲਾ ਇਮਾਰਤ ਡਿੱਗੀ, ਕਈਆਂ ਦੇ ਫਸੇ ਹੋਣ ਦਾ ਖਦਸ਼ਾ
ਨਸਰੁੱਲਾ (29) ਨੇ ਕਿਹਾ ਕਿ ਅੰਜੂ ਨਾਲ ਵਿਆਹ ਕਰਨ ਦਾ ਉਸ ਦੀ ਕੋਈ ਪਲਾਨ ਨਹੀਂ ਹੈ। ਉੱਥੇ ਹੀ ਪਾਕਿਸਤਾਨ ਦੇ ਦੀਰ ਜ਼ਿਲ੍ਹੇ ਦੇ ਐਸਪੀ ਨੇ ਦੱਸਿਆ ਕਿ 21 ਅਗਸਤ ਨੂੰ ਅੰਜੂ ਪਾਕਿਸਤਾਨ ਤੋਂ ਵਾਪਸ ਚਲੀ ਜਾਵੇਗੀ। ਅਸੀਂ ਉਨ੍ਹਾਂ ਦੀ ਸੁਰੱਖਿਆ ਲਈ ਪੁਲਿਸ ਤਾਇਨਾਤ ਕੀਤੀ ਹੈ।
ਧਰਮ ਨੂੰ ਲੈ ਕੇ ਪਰਿਵਾਰ ਨੇ ਕੀਤਾ ਵੱਡਾ ਖ਼ੁਲਾਸਾ
ਇਸ ਦੌਰਾਨ ਅੰਜੂ ਦੇ ਪਰਿਵਾਰਕ ਮੈਂਬਰਾਂ ਨੇ ਧਰਮ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਅੰਜੂ ਦੇ ਮਾਮਾ ਰੋਸ਼ਨ ਲਾਲ ਨੇ ਯੂਪੀ ਪੁਲਿਸ ਨੂੰ ਦੱਸਿਆ ਕਿ ਅੰਜੂ ਨੇ ਈਸਾਈ ਧਰਮ ਅਪਣਾ ਲਿਆ ਹੈ ਅਤੇ ਉਹ ਈਸਾਈ ਹੈ। ਅੰਜੂ ਦਾ ਵਿਆਹ ਅਲਵਰ ਵਿੱਚ ਹੋਇਆ ਸੀ। ਉਸ ਦੇ ਦੋ ਬੱਚੇ ਹਨ। ਉਸ ਦੀ ਬੇਟੀ 11 ਸਾਲ ਦੀ ਹੈ ਅਤੇ ਬੇਟਾ ਛੋਟਾ ਹੈ। ਉਸ ਦੇ ਬੱਚੇ ਭਿਵਾੜੀ ਵਿੱਚ ਆਪਣੇ ਪਿਤਾ ਨਾਲ ਹਨ। ਅੰਜੂ ਨਾਲ ਸਾਡੀ ਮੁਲਾਕਾਤ ਅਸੀਂ ਅਪ੍ਰੈਲ ਵਿੱਚ ਹੋਈ ਸੀ।
ਇਹ ਵੀ ਪੜ੍ਹੋ: Rami Navami Violence: ਬੰਗਾਲ ਸਰਕਾਰ ਨੂੰ SC ਦਾ ਝਟਕਾ, ਰਾਮਨਵਮੀ 'ਤੇ ਹੋਈ ਹਿੰਸਾ ਮਾਮਲੇ ਵਿੱਚ NIA ਜਾਂਚ ਰੋਕਣ ਤੋਂ ਕੀਤਾ ਇਨਕਾਰ