ਅਮੈਲੀਆ ਪੰਜਾਬੀ ਦੀ ਰਿਪੋਰਟ


Punjabi Singers Promoting Alcoholism: ਪੰਜਾਬ ਦਿਨੋਂ ਦਿਨ ਨਸ਼ਿਆਂ ਦੇ ਦਲਦਲ 'ਚ ਫਸਦਾ ਜਾ ਰਿਹਾ ਹੈ। ਤਕਰੀਬਨ ਹਰ ਰੋਜ਼ ਖਬਰਾਂ ਆਉਂਦੀਆਂ ਹਨ ਕਿ ਨਸ਼ਿਆਂ ਦੀ ਵਜ੍ਹਾ ਕਰਕੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ 'ਚ ਨਸ਼ਾ ਵਿਰੋਧੀ ਮੁਹਿੰਮ ਚਲਾਈ ਹੈ। ਇਸ ਮੁਹਿੰਮ ਪੰਜਾਬੀ ਇੰਡਸਟਰੀ ਦੇ ਕਲਾਕਾਰ ਜੁੜਨੇ ਸ਼ੁਰੂ ਹੋ ਗਏ ਹਨ। ਬੀਤੇ ਦਿੱਗਜ ਅਦਾਕਾਰ ਗੁੱਗੂ ਗਿੱਲ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ, ਜਿਸ ਵਿੱਚ ਉਹ ਨਸ਼ਿਆਂ ਦੇ ਖਿਲਾਫ ਮੁਹਿੰਮ ਨਾਲ ਜੁੜਨ ਦਾ ਐਲਾਨ ਕਰਦੇ ਨਜ਼ਰ ਆਏ ਸੀ। ਇਹੀ ਨਹੀਂ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਨੂੰ ਸਾਨੂੰ ਮਿਲ ਕੇ ਬਚਾਉਣਾ ਹੈ। 


ਇਹ ਵੀ ਪੜ੍ਹੋ: ਫਿਲਮ 'ਜਵਾਨ' 'ਚ ਕੇਜਰੀਵਾਲ ਦੇ ਡਾਇਲੌਗ! ਰਾਘਵ ਚੱਢਾ ਨੇ ਸ਼ੇਅਰ ਕੀਤੀ ਵੀਡੀਓ









ਪਰ ਇਸ ਤੋਂ ਉਲਟ ਪੰਜਾਬ 'ਚ ਅੱਜ ਕੱਲ੍ਹ ਕਲਾਕਾਰ ਜ਼ੋਰ-ਸ਼ੋਰ ਦੇ ਨਾਲ ਨਸ਼ਿਆਂ ਨੂੰ ਪ੍ਰਮੋਟ ਕਰ ਰਹੇ ਹਨ। ਪਿਛਲੇ ਦਿਨੀਂ ਬੱਬੂ ਮਾਨ, ਐਮੀ ਵਿਰਕ ਤੇ ਗਿੱਪੀ ਗਰੇਵਾਲ ਵਰਗੇ ਦਿੱਗਜ ਗਾਇਕਾਂ ਨੇ ਆਪਣੇ ਗੀਤਾਂ ਵਿੱਚ ਦਾਰੂ ਨੂੰ ਰੱਜ ਕੇ ਪ੍ਰਮੋਟ ਕੀਤਾ ਹੈ। ਇੰਝ ਲੱਗਦਾ ਹੈ ਕਿ ਜਾਂ ਤਾਂ ਇਨ੍ਹਾ ਕਲਾਕਾਰਾਂ ਨੂੰ ਪੰਜਾਬ ਦੇ ਹਾਲਾਤ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਾਂ ਫਿਰ ਇਹ ਕਲਾਕਰ ਸ਼ਰਾਬ ਨੂੰ ਨਸ਼ੇ ਦੀ ਸ਼੍ਰੇਣੀ 'ਚ ਗਿਣਦੇ ਹੀ ਨਹੀਂ। 


ਹਾਲ ਹੀ 'ਚ ਬੱਬੂ ਮਾਨ ਦਾ ਗਾਣਾ 'ਸ਼ੌਕ ਨਾਲ' ਰਿਲੀਜ਼ ਹੋਇਆ ਸੀ, ਜਿਸ ਵਿੱਚ ਗਾਇਕ ਨੇ ਰੱਜ ਕੇ ਸ਼ਰਾਬ ਦੀ ਪ੍ਰਸ਼ੰਸਾ ਕੀਤੀ ਸੀ ਅਤੇ ਘਰ ਦੀ ਕੱਢੀ ਸ਼ਰਾਬ ਦੀ ਜੰਮ ਕੇ ਤਾਰੀਫ ਕੀਤੀ ਸੀ। 



ਐਮੀ ਵਿਰਕ ਦੀ ਫਿਲਮ 'ਗੱਡੀ ਜਾਂਦੀ ਏ ਛਲਾਂਗਾਂ ਮਾਰਦੀ' ਦਾ ਗਾਣਾ 'ਦਾਰੂ ਦੇ ਡਰੱਮ' ਬੀਤੇ ਦਿਨੀਂ ਰਿਲੀਜ਼ ਹੋਇਆ ਸੀ। ਇਸ ਵਿੱਚ ਐਮੀ ਨੇ ਵੀ ਰੱਜ ਕੇ ਦਾਰੂ ਪੀਣ ਨੂੰ ਬੜੇ ਮਾਣ ਵਾਲੀ ਗੱਲ ਦੱਸਿਆ ਸੀ। 



ਹੁਣ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ' ਦਾ ਗਾਣਾ 'ਪੈੱਗ ਪਾ' ਰਿਲੀਜ਼ ਹੋਇਆ ਹੈ। ਜਿਸ ਵਿੱਚ ਗਿੱਪੀ ਵੀ ਦਾਰੂਬਾਜ਼ੀ ਨੂੰ ਬੜੇ ਮਾਣ ਵਾਲੀ ਗੱਲ ਦੱਸ ਰਹੇ ਹਨ। 



ਪੰਜਾਬ ਸਰਕਾਰ ਨੇ ਹਾਲ ਹੀ 'ਚ ਹਥਿਆਰਾਂ ਨੂੰ ਪ੍ਰਮੋਟ ਕਰਨ ਦੇ ਖਿਲਾਫ ਸਖਤ ਗਾਈਡਲਾਈਨਜ਼ ਜਾਰੀ ਕੀਤੀਆਂ ਸੀ। ਕੀ ਹੁਣ ਪੰਜਾਬ ਸਰਕਾਰ ਕਲਾਕਾਰਾਂ ਵੱਲੋਂ ਗੀਤਾਂ 'ਚ ਨਸ਼ਿਆਂ ਨੂੰ ਪ੍ਰਮੋਟ ਕਰਨ ਦੇ ਖਿਲਾਫ ਵੀ ਕੋਈ ਐਕਸ਼ਨ ਲਵੇਗੀ? 


ਕਿਉਂਕਿ ਫਿਲਮਾਂ ਤੇ ਗਾਣੇ ਕਿਸੇ ਨਾ ਕਿਸੇ ਤਰ੍ਹਾਂ ਸਮਾਜ ਦਾ ਅਕਸ ਪੇਸ਼ ਕਰਦੀਆਂ ਹਨ। ਇਸ ਕਰਕੇ ਕਲਾਕਾਰਾਂ ਨੂੰ ਇਸ ਜ਼ਿੰਮੇਵਾਰੀ ਨੂੰ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕੋਈ ਵੀ ਗੱਲ ਸਮਾਜ ਨੂੰ ਗਲਤ ਪਾਸੇ ਵੱਲ ਧਕੇਲ ਸਕਦੀ ਹੈ। ਦਾਰੂ ਤੇ ਨਸ਼ਿਆਂ ਨੇ ਪੰਜਾਬ ਦੀ ਨੌਜਵਾਨੀ ਨੂੰ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਹੈ। ਉੱਪਰੋਂ ਪੰਜਾਬੀ ਗਾਣਿਆਂ 'ਚ ਕਲਾਕਾਰ ਸਾਰੀਆਂ ਕਸਰਾਂ ਕੱਢ ਰਹੇ ਹਨ। ਕੀ ਇੰਝ ਹੋਵੇਗਾ ਪੰਜਾਬ ਨਸ਼ਾ ਮੁਕਤ? 


ਇਹ ਵੀ ਪੜ੍ਹੋ: 'ਤੇਰੇ ਬਾਪ ਦੇ 40 ਹਜ਼ਾਰ ਕਰੋੜ ਮੁਆਫ, ਟਰੈਕਟਰ 'ਤੇ 13 ਪਰਸੈਂਟ ਵਿਆਜ', 'ਜਵਾਨ' ਦੇ ਡਾਇਲੌਗਜ਼ ਜਿੱਤ ਰਹੇ ਦਿਲ