ਚੰਡੀਗੜ੍ਹ: ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਇਨ੍ਹੀਂ ਦਿਨੀਂ ਕੁਝ ਐਸਾ ਹੋ ਰਿਹਾ ਹੈ, ਜੋ ਪਿਛਲੇ ਕਾਫੀ ਸਾਲਾਂ ਤੋਂ ਨਹੀਂ ਸੀ ਹੋ ਰਿਹਾ। ਇਨ੍ਹੀਂ ਦਿਨੀਂ ਪੰਜਾਬ ਦੇ ਵੱਡੇ ਆਰਟਿਸਟ, ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਇਕੱਠੇ ਦੇਖਣ ਲਈ ਬੇਤਾਬ ਹਨ, ਉਹ ਸਾਰੇ ਆਰਟਿਸਟ ਆਖਰ ਇਕੱਠੇ ਹੋ ਰਹੇ ਹਨ ਤੇ ਇੱਕ-ਦੂਜੇ ਨਾਲ ਮੁਲਾਕਾਤਾਂ ਕਰ ਰਹੇ ਹਨ।

ਬੱਬੂ ਮਾਨ ਜੋ ਹਮੇਸ਼ਾ ਤੋਂ ਹੋਰਾਂ ਆਰਟਿਸਟਾਂ ਨਾਲ ਘੱਟ ਨਜ਼ਰ ਆਉਂਦੇ ਹਨ, ਉਹ ਵੀ ਹਰ ਆਰਟਿਸਟ ਨਾਲ ਮਿਲਾਪ ਰੱਖ ਰਹੇ ਹਨ। ਦੇਸੀ ਰੌਕਸਟਾਰ ਗਿੱਪੀ ਗਰੇਵਾਲ ਤੇ ਬੱਬੂ ਮਾਨ ਨੂੰ ਤੁਸੀਂ ਸ਼ਾਇਦ ਹੀ ਕਦੇ ਇਕੱਠੇ ਦੇਖਿਆ ਹੋਵੇ। ਹਾਲ ਹੀ ਵਿੱਚ ਗਿੱਪੀ ਗਰੇਵਾਲ ਤੇ ਬੱਬੂ ਮਾਨ ਇਕੱਠੇ ਨਜ਼ਰ ਆਏ।

ਗਿੱਪੀ ਗਰੇਵਾਲ ਨੇ ਬੱਬੂ ਮਾਨ ਨਾਲ ਇੱਕ ਤਸਵੀਰ ਸ਼ੇਅਰ ਕਰ ਇਹ ਖ਼ਬਰ ਸਾਂਝੀ ਕੀਤੀ। ਬੱਬੂ ਮਾਨ ਨਾਲ ਫੋਟੋ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ ''ਦਿਲ ਤੋਂ ਬੋਲਣ ਵਾਲੇ ਇਸ ਦੁਨੀਆ ਵਿੱਚ ਬਹੁਤ ਘੱਟ ਮਿਲਦੇ ਹਨ, ਪਰ ਬੱਬੂ ਮਾਨ ਬਾਈ ਉਨ੍ਹਾਂ ਵਿੱਚੋ ਇੱਕ ਹੈ..ਅਸੀਂ ਕਾਫੀ ਟਾਈਮ ਬਾਅਦ ਮਿਲੇ ਪਰ ਰੱਜ ਕੇ ਗੱਲਾਂ ਹੋਈਆਂ।

ਗਿੱਪੀ ਨੇ ਆਪਣੇ ਤੇ ਬੱਬੂ ਮਾਨ ਦੇ ਮਿਊਚਲ ਦੋਸਤ ਮੁਨੀਸ਼ ਸ਼ਰਮਾ ਨੂੰ ਵੀ ਟੈਗ ਕੀਤਾ ਤੇ ਲਿਖਿਆ 'ਇਹ ਉਹ ਇਨਸਾਨ ਹੈ ਜਿਸ ਨੂੰ ਮੇਰੀ struggle ਬਾਰੇ ਸਭ ਪਤਾ ਹੈ ਕਿ ਮੈਂ ਕਿਥੇ-ਕਿੱਥੇ ਧੱਕੇ ਖਾਧੇ, ਕਿਵੇਂ ਆਪਣੇ ਮੁਕਾਮ ਤਕ ਪਹੁੰਚਿਆ। ਸਾਡਾ ਬਹੁਤ ਪੁਰਾਣਾ ਤੇ ਘੈਂਟ ਯਾਰ ਹੈ।

ਗਿੱਪੀ ਗਰੇਵਾਲ ਤੇ ਬੱਬੂ ਮਾਨ ਦੀ ਇਹ ਤਸਵੀਰ ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਹੀ ਹੈ। ਦੋਨਾਂ ਦੇ ਫੈਨਜ਼ ਵੀ ਦੋਨਾਂ ਨੂੰ ਇਕੱਠੇ ਦੇਖ ਕਾਫੀ ਖੁਸ਼ ਹਨ। ਕਿਆਸ ਤਾਂ ਇਹ ਵੀ ਲਗਾਏ ਜਾ ਰਹੇ ਹਨ ਕਿ ਸ਼ਾਇਦ ਇਹ ਦੋਵੇਂ ਸਿਤਾਰੇ ਕਿਸੇ ਪ੍ਰੋਜੈਕਟ ਦੇ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ।