ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਚੋਣ 2022 ਲਈ ਵੱਡਾ ਖੁਲਾਸਾ ਕੀਤਾ ਹੈ। ਕੈਪਟਨ ਨੇ ਇਹ ਐਲਾਨ ਕਰ ਦਿੱਤਾ ਹੈ ਕਿ ਉਹ ਅਗਲੀ ਚੋਣ ਲੜਨਗੇ। ਕੈਪਟਨ ਦੇ ਇਸ ਐਲਾਨ ਤੋਂ ਕੁਝ ਕਾਂਗਰਸੀ ਵੀ ਹੈਰਾਨ-ਪ੍ਰੇਸ਼ਾਨ ਹਨ ਜਿਹੜੇ ਆਪਣੀਆਂ ਗਿਣਤੀਆਂ-ਮਿਣਤੀਆਂ ਸੈੱਟ ਕਰਨ ਵਿੱਚ ਲੱਗੇ ਹੋਏ ਸੀ।
ਹੁਣ 80 ਸਾਲਾ ਕੈਪਟਨ ਅਮਰਿੰਦਰ ਸਿੰਘ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਉਹ ਚੋਣ ਮੈਦਾਨ ਵਿੱਚ ਉਤਰਨਗੇ। ਹਾਲਾਂਕਿ 2017 ਦੀਆਂ ਚੋਣਾਂ ਦੌਰਾਨ ਉਨ੍ਹਾਂ ਬਿਆਨ ਦਿੱਤਾ ਸੀ ਕਿ ਇਹ ਉਨ੍ਹਾਂ ਦਾ ਅੰਤਿਮ ਕਾਰਜਕਾਲ ਹੋਏਗਾ। ਕੈਪਟਨ ਨੇ ਕਿਹਾ ਉਨ੍ਹਾਂ ਦਾ ਉਦੇਸ਼ ਪੰਜਾਬ ਨੂੰ ਨੰਬਰ ਵਨ ਸੂਬਾ ਬਣਾਉਣ ਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਅੰਗਰੇਜ਼ੀ ਦੇ ਅਖ਼ਬਾਰ 'ਦ ਇੰਡੀਅਨ ਐਕਸਪ੍ਰੈਸ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, "ਮੈਂ ਦੋ ਵਾਰ ਸੰਸਦ ਤੋਂ ਅਸਤੀਫਾ ਦਿੱਤਾ, ਤਾਂ ਜੋ ਮੈਂ ਆਪਣੇ ਰਾਜ ਨਾਲ ਰਹਿ ਸਕਾਂ। ਮੇਰੀ ਜ਼ਿੰਮੇਵਾਰੀ ਪੰਜਾਬ ਦੀ ਮਦਦ ਕਰਨਾ ਹੈ। ਮੈਂ ਪਿਛਲੇ 52 ਸਾਲਾਂ ਤੋਂ ਰਾਜਨੀਤੀ ਵਿੱਚ ਰਿਹਾ ਹਾਂ। ਹੁਣ ਮੇਰੀ ਜ਼ਿੰਮੇਵਾਰੀ ਬਣ ਗਈ ਹੈ ਕਿ ਪੰਜਾਬ ਨੂੰ ਖੇਤੀਬਾੜੀ ਤੇ ਉਦਯੋਗ ਦੇ ਸੰਕਟ ਤੋਂ ਬਾਹਰ ਕੱਢਾਂ। ਇਸ ਲਈ ਮੈਂ ਅਗਲੀਆਂ ਚੋਣਾਂ ਲੜਾਂਗਾ ਤੇ ਜਿੱਤਾਂਗਾ।"
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ, "ਜਦੋਂ ਤੱਕ ਹੁਣ ਸਾਰੀਆਂ ਚੀਜ਼ਾਂ ਠੀਕ ਨਹੀਂ ਹੋ ਜਾਂਦੀਆਂ। ਮੈਂ ਸੂਬੇ ਨੂੰ ਸੰਕਟ ਦੀ ਇਸ ਘੜੀ ਵਿੱਚੋਂ ਬਾਹਰ ਨਹੀਂ ਕੱਢ ਲੈਂਦਾ, ਉਦੋਂ ਤੱਕ ਮੈਂ ਰਾਜਨੀਤੀ ਤੋਂ ਰਿਟਾਇਰਮੈਂਟ ਨਹੀਂ ਲਵਾਂਗਾ।"
ਮੁੱਖ ਮੰਤਰੀ ਨੇ ਅਗੇ ਕਿਹਾ , "ਜਦੋਂ ਅਸੀਂ ਸੱਤਾ ਵਿੱਚ ਆਇਆ ਸੀ ਤਾਂ ਸਾਨੂੰ ਬੇਹੱਦ ਮਾੜੇ ਹਲਾਤ ਮਿਲੇ ਸੀ। ਪਿਛਲੀ ਸਰਕਾਰ ਕਾਰਨ ਆਰਥਿਕ ਹਲਾਤ ਮਾੜੇ ਸੀ। ਜਦੋਂ ਕੇਂਦਰ ਸਰਕਾਰ ਨੂੰ ਖੁਰਾਕ ਬਿੱਲਾਂ ਦੇ ਰੂਪ ਵਿੱਚ ਸਹਾਇਤਾ ਕਰਨੀ ਚਾਹੀਦੀ ਸੀ, ਤਾਂ ਉਨ੍ਹਾਂ ਨੇ 31 ਹਜ਼ਾਰ ਕਰੋੜ ਜੋੜ ਲਏ। ਪਿਛਲੀ ਸਰਕਾਰ ਨੇ ਵੀ ਵਿਰੋਧ ਕਰਨ ਦੀ ਬਜਾਏ ਇਸ ਨੂੰ ਕਰਜ਼ੇ ਵਜੋਂ ਸਵੀਕਾਰ ਕਰ ਲਿਆ। ਇਹੀ ਸਥਿਤੀ ਉਦਯੋਗ ਸੈਕਟਰ ਦੀ ਵੀ ਸੀ। ਮੈਂ ਇੱਥੇ 71 ਹਜ਼ਾਰ ਕਰੋੜ ਦਾ ਕਾਰੋਬਾਰ ਲਿਆਇਆ।"
ਇਹ ਵੀ ਪੜ੍ਹੋ:ਇੰਤਜ਼ਾਰ ਖ਼ਤਮ! OnePlus ਦੀ ਸ਼ਾਨਦਾਰ ਘੜੀ 23 ਮਾਰਚ ਨੂੰ ਭਾਰਤ ਵਿੱਚ ਲਾਂਚ, ਜਾਣੋ ਖਾਸੀਅਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ