ਨਵੀਂ ਦਿੱਲੀ: ਚੀਨੀ ਕੰਪਨੀ ਵਨਪਲੱਸ ਨੇ 23 ਮਾਰਚ ਨੂੰ ਵਨਪਲੱਸ 9 ਸੀਰੀਜ਼ ਦੇ ਸਮਾਰਟਫੋਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਹੁਣ ਕੰਪਨੀ ਨੇ ਕਿਹਾ ਹੈ ਕਿ ਉਹ 23 ਮਾਰਚ ਨੂੰ ਵਨਪਲੱਸ 9 ਸੀਰੀਜ਼ ਦੇ ਨਾਲ oneplus watch ਵੀ ਲਾਂਚ ਕਰੇਗੀ। ਇਹ ਵਨਪਲੱਸ ਦਾ ਵੱਡਾ ਐਲਾਨ ਮੰਨਿਆ ਜਾ ਰਿਹਾ ਹੈ ਕਿਉਂਕਿ ਵਨਪਲੱਸ ਸਮਾਰਟਵਾਚ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ।


OnePlus ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਇੱਕ ਪੋਸਟ ਰਾਹੀਂ ਆਪਣੇ ਪਹਿਲੀ ਸਮਾਰਟਵਾਚ ਲਈ ਲਾਂਚ ਦੀ ਤਰੀਕ ਦਾ ਐਲਾਨ ਕੀਤਾ। ਕੰਪਨੀ ਦੇ ਟੀਜ਼ਰ ਕਲਿੱਪ ਵਿਚ ਵਨਪਲੱਸ ਦੇ ਫੈਨਸ ਦੇ ਸਵਾਲ ਸ਼ਾਮਲ ਹਨ ਜੋ ਉਨ੍ਹਾਂ ਨੇ ਸਾਲਾਂ ਦੌਰਾਨ ਸਮਾਰਟਵਾਚ ਬਾਰੇ ਪੁੱਛੇ ਹਨ। ਦਸੰਬਰ 2020 ਵਿਚ ਕੰਪਨੀ ਦੇ ਸੀਈਓ ਪੀਟ ਲੌ ਨੇ ਕਿਹਾ ਸੀ ਕਿ ਵਨਪਲੱਸ ਵਾਚ ਦਾ ਕੰਮ ਜਾਰੀ ਹੈ ਅਤੇ 2021 ਦੇ ਸ਼ੁਰੂ ਵਿਚ ਇਸ ਨੂੰ ਲਾਂਚ ਕੀਤਾ ਜਾਵੇਗਾ।



ਵਨਪਲੱਸ ਵਾਚ ਦੀਆਂ ਸੰਭਵ ਫੀਚਰਸ


ਲੀਕ ਹੋਈਆਂ ਰਿਪੋਰਟਾਂ ਮੁਤਾਬਕ ਮੁਢਲੇ ਸਿਹਤ ਸੈਂਸਰ ਜਿਵੇਂ ਹਾਰਟ ਰੇਟ ਮਾਨੀਟਰਿੰਗ ਸਿਸਟਮ (Heart Rate Sensor), ਐਕਟੀਵਿਟੀ ਟ੍ਰੈਕਰ (Activity Tracker), ਸਲੀਪ ਟਰੈਕਰ (Sleep Tracker) ਜਿਹੇ ਫੀਟਰ ਦਿੱਤੇ ਜਾ ਸਕਦੇ ਹਨ। ਇਸ ਸਮਾਰਟ ਵਾਚ 'ਚ ਸੈਮਸੰਗ ਦੇ ਟਾਈਗਨ OS ਵਰਗਾ ਕਸਟਮ ਓਪਰੇਟਿੰਗ ਸਿਸਟਮ ਵੀ ਮਿਲ ਸਕਦਾ ਹੈ। ਇਸ ਘੜੀ ਵਿੱਚ ਕੁਆਲਕਾਮ ਸਨੈਪਡ੍ਰੈਗਨ 4100 ਐਸ ਸੀ ਪ੍ਰੋਸੈਸਰ ਹੋ ਸਕਦਾ ਹੈ। ਇਸ ਦੇ ਨਾਲ ਹੀ ਵਨਪਲੱਸ ਵਾਚ ਦੀ ਕੀਮਤ 20,000 ਰੁਪਏ ਦੇ ਨੇੜੇ ਹੋ ਸਕਦੀ ਹੈ।


ਲਾਂਚ ਕੀਤੇ ਜਾ ਸਕਦੇ ਹਨ ਦੋ ਮਾਡਲ


ਰਿਪੋਰਟਾਂ ਮੁਤਾਬਕ, ਇਹ ਘੜੀ ਦੋ ਮਾਡਲਾਂ ਦੀ ਘੜੀ ਵਿੱਚ ਆ ਸਕਦੀ ਹੈ। ਇਸ ਵਿਚ ਇੱਕ ਮਾਡਲ ਨੂੰ ਵਾਈ-ਫਾਈ ਅਤੇ ਦੂਸਰੇ ਮਾਡਲ ਨੂੰ ਐਲਟੀਈ ਕਨੈਕਟੀਵਿਟੀ ਦੇ ਨਾਲ ਲਾਂਚ ਕੀਤਾ ਜਾ ਸਕਦਾ ਹੈ। ਨਾਲ ਹੀ ਇਸ ਨੂੰ ਦੋ ਡਿਜ਼ਾਇਨ ਵਿਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਸ ਦਾ ਇੱਕ ਡਿਜ਼ਾਈਨ ਗੋਲ ਹੋ ਸਕਦਾ ਹੈ ਅਤੇ ਦੂਜਾ ਰੇਕਟੇਂਗੁਲਰ ਹੋ ਸਕਦਾ ਹੈ।


ਇਹ ਵੀ ਪੜ੍ਹੋ: amarnath yatra 2021: ਅਮਰਨਾਥ ਯਾਤਰਾ 28 ਜੂਨ ਤੋਂ ਸ਼ੁਰੂ, ਸ਼ਰਾਈਨ ਬੋਰਡ ਦੀ ਬੈਠਕ 'ਚ ਲਿਆ ਗਿਆ ਫੈਸਲਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904