Netflix ਨੂੰ ਦੁਨੀਆ ਭਰ 'ਚ ਵੱਡੀ ਗਿਣਤੀ 'ਚ ਲੋਕ ਦੇਖਦੇ ਹਨ ਅਤੇ ਲਗਭਗ ਅੱਧੇ ਲੋਕ ਇਸ ਲਈ ਕਿਸੇ ਹੋਰ ਵਿਅਕਤੀ ਦੀ ਨੈੱਟਫਲਿਕਸ ਸਬਸਕ੍ਰਿਪਸ਼ਨ ਦੀ ਵਰਤੋਂ ਕਰਦੇ ਹਨ। ਨੈੱਟਫਲਿਕਸ ਹੁਣ ਇਕ ਨਵੀਂ ਵਿਸ਼ੇਸ਼ਤਾ ਦੀ ਜਾਂਚ ਕਰ ਰਿਹਾ ਹੈ ਜਿਸ ਨਾਲ ਪਾਸਵਰਡ ਸਾਂਝਾ ਕਰਨਾ ਮੁਸ਼ਕਲ ਹੋ ਜਾਵੇਗਾ।
ਇਕ ਰਿਪੋਰਟ ਦੇ ਅਨੁਸਾਰ ਯੂਜ਼ਰਸ ਕੋਲ ਚੇਤਾਵਨੀ ਮੈਸੇਜ ਆ ਸਕਦੇ ਹਨ ਕਿ "ਜੇ ਤੁਸੀਂ ਅਕਾਊਂਟ ਦੇ ਆਨਰ ਨਾਲ ਨਹੀਂ ਰਹਿੰਦੇ, ਤਾਂ ਤੁਹਾਨੂੰ ਆਪਣੇ ਅਕਾਊਂਟ ਤੋਂ ਨੈੱਟਫਲਿਕਸ ਦੇਖਣਾ ਪਏਗਾ" ਨੈੱਟਫਲਿਕਸ ਦਾ ਕਹਿਣਾ ਹੈ ਕਿ ਇਸ ਫ਼ੀਚਰ ਦੀ ਇਸ ਸਮੇਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਲਈ ਇਸ ਨੂੰ ਹੁਣ ਸਿਰਫ ਸੀਮਤ ਨੈੱਟਫਲਿਕਸ ਅਕਾਊਂਟਸ 'ਤੇ ਹੀ ਵੇਖਿਆ ਜਾ ਰਿਹਾ ਹੈ। ਨੈੱਟਫਲਿਕਸ ਦੇ ਬੁਲਾਰੇ ਅਨੁਸਾਰ "ਇਹ ਟੈਸਟ ਇਹ ਸੁਨਿਸ਼ਚਿਤ ਕਰਨ ਲਈ ਤਿਆਰ ਕੀਤਾ ਗਿਆ ਹੈ ਕਿ ਨੈੱਟਫਲਿਕਸ ਖਾਤਿਆਂ ਦੀ ਵਰਤੋਂ ਕਰਨ ਵਾਲੇ ਲੋਕ ਅਜਿਹਾ ਕਰਨ ਲਈ ਅਧਿਕਾਰਤ ਹਨ।"
ਵਿਊਰ ਵੈਰੀਫਿਕੇਸ਼ਨ ਵਿੱਚ ਦੇਰੀ ਕਰ ਸਕਦੇ ਹਨ ਅਤੇ ਨੈੱਟਫਲਿਕਸ ਨੂੰ ਵੇਖਦੇ ਰਹਿ ਸਕਦੇ ਹਨ। ਪਰ ਜਦੋਂ ਉਹ ਦੁਬਾਰਾ ਨੈੱਟਫਲਿਕਸ ਖੋਲ੍ਹਦੇ ਹਨ, ਤਾਂ ਮੈਸੇਜ ਦੁਬਾਰਾ ਪ੍ਰਾਪਤ ਹੋਏਗਾ ਅਤੇ ਉਨ੍ਹਾਂ ਨੂੰ ਸਟ੍ਰੀਮਿੰਗ ਜਾਰੀ ਰੱਖਣ ਲਈ ਇੱਕ ਨਵਾਂ ਅਕਾਊਂਟ ਖੋਲ੍ਹਣ ਦੀ ਜ਼ਰੂਰਤ ਹੋਏਗੀ। ਫ਼ੀਚਰ ਦੀ ਟੈਸਟਿੰਗ ਦੇ ਦੌਰਾਨ, ਯੂਜ਼ਰ ਟੈਕਸਟ ਜਾਂ ਈਮੇਲ ਦੁਆਰਾ ਭੇਜੇ ਗਏ ਕੋਡ ਨੂੰ ਵੈਰੀਫਾਈ ਕਰਕੇ ਐਕਸੈਸ ਦੀ ਆਗਿਆ ਦੇ ਸਕਦਾ ਹੈ। ਨੈੱਟਫਲਿਕਸ ਦੀਆਂ ਸਰਵਿਸ ਟਰਮਸ ਦੇ ਅਨੁਸਾਰ, ਸਟ੍ਰੀਮਿੰਗ ਸਰਵਿਸ ਲਈ ਯੂਜ਼ਰ ਦੇ ਅਕਾਊਂਟ ਨੂੰ ਪਰਿਵਾਰਕ ਮੈਂਬਰਾਂ ਅਤੇ ਬਾਹਰਲੇ ਲੋਕਾਂ ਨਾਲ ਸਾਂਝਾ ਨਹੀਂ ਕੀਤਾ ਜਾ ਸਕਦਾ।