ਨਵੀਂ ਦਿੱਲੀ: ਅਮਰੀਕਾ ਦੀ ਦਿੱਗਜ਼ ਤਕਨਾਲੋਜੀ ਕੰਪਨੀ ਐਪਲ ਭਾਰਤ 'ਚ ਆਈਫੋਨ-12 ਮਾਡਲ ਦੀ ਅਸੈਂਬਲੀ ਸ਼ੁਰੂ ਕਰ ਦਿੱਤੀ ਹੈ ਇਸ ਕਦਮ ਨਾਲ ਕੰਪਨੀ ਨੂੰ ਦੇਸ਼ 'ਚ ਆਪਣੀ ਸਥਿਤੀ ਮਜਬੂਤ ਕਰਨ 'ਚ ਮਦਦ ਮਿਲੇਗੀ।
ਐਪਲ ਨੇ ਭਾਰਤ 'ਚ ਆਪਣੇ ਕੁਝ ਆਈਫੋਨ ਉਤਪਾਦਨ ਨੂੰ ਲੈਕੇ ਫੋਕਸਕੌਨ ਤੇ ਵਿਲਟ੍ਰੋਨ ਜਿਹੇ ਤੀਜੇ ਪੱਖ ਦੇ ਨਿਰਮਤਾਵਾਂ ਨਾਲ ਗਠਜੋੜ ਕੀਤਾ ਹੈ। ਇਸ 'ਚ ਆਈਫੋਨ ਐਸਈ, ਆਈਫੋਨ 10ਆਰ ਤੇ ਆਈਫੋਨ 11 ਸ਼ਾਮਲ ਹੈ।


ਬਿਹਤਰ ਸੇਵਾ ਦੇਣ ਲਈ ਉਪਲਬਧ


ਅਮਰੀਕੀ ਕੰਪਨੀ ਨੇ ਇਕ ਬਿਆਨ 'ਚ ਕਿਹਾ, 'ਐਪਲ ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਲਈ ਬਿਹਤਰੀਨ ਉਤਪਾਦ ਬਣਾਉਣ ਨੂੰ ਲੈਕੇ ਵਚਨਬੱਧ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਭਾਰਤ 'ਚ ਆਪਣੇ ਸਥਾਨਕ ਗਾਹਕਾਂ ਲਈ ਆਈਫੋਨ 12 ਦਾ ਉਤਪਾਦਨ ਸ਼ੁਰੂ ਕਰ ਰਹੇ ਹਾਂ।'


ਹਾਲਾਂਕਿ ਕੰਪਨੀ ਨੇ ਹਿੱਸੇਦਾਰ ਦਾ ਨਾਂਅ ਨਹੀਂ ਦੱਸਿਆ। ਪਰ ਸੂਤਰਾਂ ਮੁਤਾਬਕ ਫੋਕਸਕੌਨ ਦਾ ਭਾਰਤ 'ਚ ਆਈਫੋਨ 12 ਬਣਾਵੇਗੀ। ਐਪਲ ਨੇ 2017 'ਚ ਆਈਫੋਨ ਐਸਈ ਦੇ ਨਾਲ ਭਾਰਤ ''ਚ ਆਈਫੋਨ ਦਾ ਨਿਰਮਾਣ ਸ਼ੁਰੂ ਕੀਤਾ ਸੀ।


ਰਵੀਸ਼ੰਕਰ ਪ੍ਰਸਾਦਿ ਨੇ ਖੁਸ਼ੀ ਜਤਾਈ


ਇਲੈਕਟ੍ਰੌਨਿਕ ਤੇ ਸੂਚਨਾ ਤਕਨਾਲੋਜੀ ਮੰਤਰੀ ਰਵੀ ਸ਼ੰਕਰ ਪ੍ਰਸਾਦਿ ਨੇ ਟਵਿਟਰ 'ਤੇ ਲਿਖਿਆ, 'ਇਹ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਭਾਰਤ 'ਚ ਮੋਬਾਇਲ ਤੇ ਕਲ ਪੁਰਜਿਆਂ ਦੇ ਨਿਰਮਾਣ ਦਾ ਵੱਡਾ ਕੇਂਦਰ ਬਣਾਉਣ ਦਾ ਯਤਨ ਸਾਕਾਰਾਤਮਕ ਨਤੀਜੇ ਲਿਆ ਰਿਹਾ ਹੈ। ਇਸ 'ਤੇ ਦੁਨੀਆਂ ਦਾ ਧਿਆਨ ਗਿਆ ਹੈ। ਇਸ ਨਾਲ ਦੇਸ਼ 'ਚ ਵੱਡੀ ਗਿਣਤੀ 'ਚ ਰੋਜ਼ਗਾਰ ਪੈਦਾ ਹੋਵੇਗਾ।