ਲੰਡਨ: ਰਾਜਕੁਮਾਰ ਵਿਲਿਅਮ ਨੇ ਆਪਣੇ ਭਰਾ ਰਾਜਕੁਮਾਰ ਹੈਰੀ ਤੇ ਭਾਬੀ ਮੇਗਨ ਮਾਰਕੇਲ ਵੱਲੋਂ ਲਾਏ ਨਸਲਵਾਦ ਦੇ ਇਲਜ਼ਾਮਾਂ 'ਤੇ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦਾ ਬਚਾ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਨਸਲਵਾਦ ਦਾ ਬਿਲਕੁਲ ਸਮਰਥਨ ਨਹੀਂ ਕਰਦਾ।


ਆਪਣੇ ਭਰਾ ਨਾਲ ਕਰਨਗੇ ਗੱਲ


ਉਨ੍ਹਾਂ ਵੀਰਵਾਰ ਲੰਡਨ 'ਚ ਇਕ ਸਕੂਲ ਦੀ ਅਧਿਕਾਰਤ ਯਾਤਰਾ ਦੌਰਾਨ ਇਹ ਗੱਲ ਆਖੀ। ਡਿਊਕ ਆਫ ਕੈਂਬ੍ਰਿਜ ਵਿਲਿਅਮ ਨੇ ਖੁਲਾਸਾ ਕੀਤਾ ਕਿ ਜਦੋਂ ਇੰਟਰਵਿਊ ਪ੍ਰਕਾਸ਼ਤ ਹੋਈ ਉਦੋਂ ਤੋਂ ਉਨ੍ਹਾਂ ਆਪਣੇ ਛੋਟੇ ਭਰਾ ਨਾਲ ਗੱਲ ਨਹੀਂ ਕੀਤੀ। ਪਰ ਉਹ ਅਜਿਹਾ ਕਰਨਗੇ।


ਇੰਟਰਵਿਊ 'ਚ ਸਾਹਮਣੇ ਆਈ ਸੀ ਨਸਲਵਾਦ ਦੀ ਗੱਲਬਾਤ


ਹੈਰੀ ਤੇ ਮੇਗਨ ਨੇ ਓਪਰਾ ਵਿਨਫਰੇ ਨੂੰ ਦਿੱਤੇ ਇੰਟਰਵਿਊ 'ਚ ਖੁਲਾਸਾ ਕੀਤਾ ਹੈ ਕਿ ਸ਼ਾਹੀ ਪਰਿਵਾਰ ਲਈ ਇਕ ਵਿਅਕਤੀ ਨੇ ਉਨ੍ਹਾਂ ਦੇ ਬੇਟੇ ਆਰਚੀ ਦੀ ਨਸਲ ਨੂੰ ਲੈਕੇ ਚਿੰਤਾ ਜ਼ਾਹਰ ਕੀਤੀ ਸੀ। ਉਦੋਂ ਤੋਂ ਇਹ ਮਾਮਲਾ ਬ੍ਰਿਟੇਨ ਮੀਡੀਆ 'ਚ ਛਾਇਆ ਹੋਇਆ ਹੈ।
ਵਿਲਿਅਮ ਨੇ ਕਿਹਾ ਸਾਡਾ ਪਰਿਵਾਰ ਨਸਸਵਾਦ ਦਾ ਬਿਲਕੁਲ ਸਮਰਥਨ ਨਹੀਂ ਕਰਦਾ। ਵਿਲਿਅਮ ਤੋਂ ਜਦੋਂ ਪੁੱਛਿਆ ਗਿਆ ਕੀ ਉਨ੍ਹਾਂ ਆਪਣੇ ਭਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਅਜੇ ਗੱਲ ਨਹੀਂ ਕੀਤੀ ਪਰ ਮੈਂ ਗੱਲ ਕਰਨ ਦੀ ਯੋਜਨਾ ਬਣਾ ਰਿਹਾ ਹਾਂ।