ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਮੌਜੂਦਾ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਲੋਕਸਭਾ 'ਚ ਪਾਰਟੀ ਦੇ ਲੀਡਰ ਦੀ ਜ਼ਿੰਮਵਾਰੀ ਸੰਭਾਲਣਗੇ। ਕਿਉਂਕਿ ਸਦਨ 'ਚ ਕਾਂਗਪਲ ਲੀਡਰ ਅਧੀਰ ਰੰਜਨ ਚੌਧਰੀ ਪੱਛਮੀ ਬੰਗਾਲ ਵਿਧਾਨ ਸਭਾ ਚੋਣਾ ਤੇ ਉਪ ਲੀਡਰ ਗੌਰਵ ਗੋਗੋਈ ਸਮ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਚ ਵਿਅਸਤ ਹਨ। ਪੀਟੀਆਈ ਦੇ ਸੂਤਰਾਂ ਵੱਲੋਂ ਇਹ ਜਾਣਕਾਰੀ ਵੀਰਵਾਰ ਸਾਂਝੀ ਕੀਤੀ ਗਈ।


ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਰਵਨੀਤ ਬਿੱਟੂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਬਿੱਟੂ ਪਹਿਲਾਂ ਤੋਂ ਹੀ ਲੋਕਸਭਾ 'ਚ ਕਾਂਗਰਸ ਦੇ ਸਚੇਤਕ ਹਨ। ਲੋਕਸਭਾ 'ਚ ਕਾਂਗਰਸ ਦੇ ਲੀਡਰ ਅਧੀਰ ਰੰਜਨ ਚੌਧਰੀ ਆਉਣ ਵਾਲੇ ਦਿਨਾਂ 'ਚ ਪੱਛਮੀ ਬੰਗਾਲ ਦੀਆਂ ਚੋਣਾਂ 'ਚ ਰੁੱਝੇ ਹੋਣਗੇ। ਪੱਛਮੀ ਬੰਗਾਲ 'ਚ ਅੱਠ ਗੇੜਾਂ ਦੀਆਂ ਚੋਣਾਂ 27 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ।


ਸਦਨ 'ਚ ਕਾਂਗਰਸ ਦੇ ਉਪ ਲੀਡਰ ਗੌਰਵ ਗੋਗੋਈ ਵੀ ਅਸਮ ਵਿਧਾਨਸਭਾ ਚੋਣਾਂ ਦੇ ਪ੍ਰਚਾਰ 'ਚ ਵਿਅਸਤ ਹੈ। ਅਜਿਹੇ 'ਚ ਤਿੰਨ ਵਾਰ ਦੇ ਲੋਕਸਭਾ ਮੈਂਬਰ ਬਿੱਟੂ ਸੰਸਦ ਦੇ ਬਜਟ ਸੈਸ਼ਨ ਦੇ ਬਾਕੀ ਸਮੇਂ ਲਈ ਲੋਕਸਭਾ 'ਚ ਕਾਂਗਰਸ ਦੇ ਲੀਡਰ ਦੀ ਜ਼ਿੰਮੇਵਾਰੀ ਸੰਭਾਲਣਗੇ। ਉਹ ਪੰਜਾਬ ਦੇ ਲੁਧਿਆਣਾ ਤੋਂ ਸੰਸਦ ਹਨ।