ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸਵਾਮੀ ਚਿਦਭਵਨੰਦਾ ਦੀ ਭਗਵਤ ਗੀਤਾ ਦਾ ਈ ਬੁੱਕ ਵਰਜ਼ਨ ਲੌਂਚ ਕੀਤਾ। ਪੀਐਮ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਈ-ਬੁੱਕ ਲੌਂਚ ਕੀਤੀ।


ਸਵਾਮੀ ਚਿਦਭਵਨੰਦਾ ਤਾਮਿਲਨਾਡੂ ਦੇ ਤ੍ਰਿਚਿਰਾਪਲੀ ਵਿਖੇ ਸਥਿਤ ਸ੍ਰੀ ਰਾਮਕ੍ਰਿਸ਼ਨ ਤਾਪੋਵਨਮ ਆਸ਼ਰਮ ਦੇ ਫਾਊਂਡਰ ਹਨ। ਉਨ੍ਹਾਂ 186 ਕਿਤਾਬਾਂ ਲਿਖੀਆਂ ਹਨ। ਕਿਤਾਬ ਲੌਂਚ ਕਰਦਿਆਂ ਮੋਦੀ ਨੇ ਕਿਹਾ, 'ਗੀਤਾ ਸਾਨੂੰ ਵਿਚਾਰਵਾਨ ਬਣਾਉਂਦੀ ਹੈ। ਇਹ ਸਾਨੂੰ ਪ੍ਰੇਰਣਾ ਦਿੰਦੀ ਹੈ। ਇਹ ਸਾਡੇ ਦਿਮਾਗ ਦਾ ਦਾਇਰਾ ਵਧਾਉਂਦੀ ਹੈ।'


<blockquote class="twitter-tweet"><p lang="hi" dir="ltr">Launching e-Book version of Swami Chidbhavananda Ji’s Bhagavad Gita. <a rel='nofollow'>https://t.co/i17zc4kz2E</a></p>&mdash; Narendra Modi (@narendramodi) <a rel='nofollow'>March 11, 2021</a></blockquote> <script async src="https://platform.twitter.com/widgets.js" charset="utf-8"></script>


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਕਿ ਇਹ ਗੀਤਾ ਹੈ ਜਿਸ ਨੇ ਵਿਸ਼ਵ ਨੂੰ ਨਿਰਸਵਾਰਥ ਸੇਵਾ ਵਰਗੇ ਭਾਰਤ ਦੇ ਆਦਰਸ਼ਾਂ ਤੋਂ ਜਾਣੂ ਕਰਵਾਇਆ।