ਮੁੰਬਈ: ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੰਗਲੇ ਕੋਲ ਇੱਕ SUV ’ਚ ਧਮਾਕਾਖ਼ੇਜ਼ ਸਮੱਗਰੀ ਰੱਖਣ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕਰਨ ਵਾਲੇ ਜੈਸ਼-ਉਲ-ਹਿੰਦ ਸੰਗਠਨ ਦਾ ‘ਟੈਲੀਗ੍ਰਾਮ’ ਚੈਨਲ ਦਿੱਲੀ ਦੇ ਤਿਹਾੜ ਇਲਾਕੇ ਵਿੱਚ ਬਣਾਇਆ ਗਿਆ ਸੀ।


ਮੁੰਬਈ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਇਸ ਬਾਰੇ ਦੱਸਿਆ। ਪੁਲਿਸ ਨੇ ਇੱਕ ਨਿਜੀ ਸਾਈਬਰ ਏਜੰਸੀ ਦੀ ਮਦਦ ਨਾਲ ਉਸ ਫ਼ੋਨ ਦੀ ਲੋਕੇਸ਼ਨ ਪਤਾ ਕੀਤੀ, ਜਿਸ ਉੱਤੇ ਟੈਲੀਗ੍ਰਾਮ ਦਾ ਚੈਨਲ ਬਣਾਇਆ ਗਿਆ ਸੀ।


ਦੱਸ ਦੇਈਏ ਕਿ ਲੰਘੀ 25 ਫ਼ਰਵਰੀ ਨੂੰ ਦੱਖਣੀ ਮੁੰਬਈ ’ਚ ਉਦਯੋਗਪਤੀ ਮੁਕੇਸ਼ ਅੰਬਾਨੀ ਦੇ ਬੰਗਲੇ ਦੇ ਬਾਹਰ ਧਮਾਕਾਖ਼ੇਜ਼ ਸਮੱਗਰੀ ਨਾਲ ਲੱਦੀ ਇੱਕ SUV ਮਿਲੀ ਸੀ। ਪੁਲਿਸ ਸੂਤਰਾਂ ਅਨੁਸਾਰ 26 ਫ਼ਰਵਰੀ ਨੂੰ ਟੈਲੀਗ੍ਰਾਮ ਐਪ ਉੱਤੇ ਚੈਨਲ ਸ਼ੁਰੂ ਕੀਤਾ ਗਿਆ ਸੀ ਤੇ ਅੰਬਾਨੀ ਦੀ ਰਿਹਾਇਸ਼ਗਾਹ ਦੇ ਬਾਹਰ ਗੱਡੀ ਲਾਉਣ ਦੀ ਜ਼ਿੰਮੇਵਾਰੀ ਲੈਣ ਵਾਲਾ ਸੰਦੇਸ਼ 27 ਫ਼ਰਵਰੀ ਦੀ ਰਾਤ ਨੂੰ ਐਪ ਉੱਤੇ ਪੋਸਟ ਕੀਤਾ ਗਿਆ ਸੀ।


ਸੰਦੇਸ਼ ਵਿੱਚ ਕ੍ਰਿਪਟੋਕਰੰਸੀ ’ਚ ਭੁਗਤਾਨ ਕਰਨ ਦੀ ਮੰਗ ਕੀਤੀ ਗਈ ਸੀ ਤੇ ਇੰਕ ਲਿੰਕ ਵੀ ਦਿੱਤਾ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਸੀ ਕਿ ਲਿੰਕ ਉਪਲਬਧ ਨਹੀਂ ਸੀ, ਤਦ ਅਧਿਕਾਰੀਆਂ ਨੂੰ ਸੱਕ ਹੋਇਆ ਕਿ ਕਿਸੇ ਨੇ ਸ਼ਰਾਰਤ ਕੀਤੀ ਹੈ।


SUV ਦਾ ਮਾਲਕ ਮਨਸੁਖ ਹੀਰੇਨ ਦੀ ਸ਼ੱਕ ਹਾਲਤ ਵਿੱਚ ਮੌਤ ਹੋ ਚੁੱਕੀ ਹੈ ਤੇ ਇਹ ਮਾਮਲਾ ਮਹਾਰਾਸ਼ਟਰ ਦੇ ਅੱਤਵਾਦ ਰੋਕੂ ਦਸਦੇ (ATS) ਹਵਾਲੇ ਕਰ ਦਿੱਤਾ ਗਿਆ ਸੀ।


ਇਹ ਵੀ ਪੜ੍ਹੋ: Funny Viral Video: ਇੰਟਰਨੈੱਟ 'ਤੇ ਬਾਂਦਰਾਂ ਦੀ ਮਸਤੀ, ਵੀਡੀਓ ਵਾਇਰਲ, ਹਰ ਕੋਈ ਹੱਸਣ ਲਈ ਮਜਬੂਰ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904