ਜੀਂਦ: ਹਰਿਆਣਾ ਦੇ 55 ਵਿਧਾਇਕ ਕਿਸਾਨਾਂ ਦੀ ਹਿੱਟ ਲਿਸਟ 'ਤੇ ਆ ਗਏ ਹਨ। ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਇਨ੍ਹਾਂ ਵਿਧਾਇਕਾਂ ਦਾ ਪਿੰਡਾਂ ਵਿੱਚ ਪਹੁੰਚਣ ’ਤੇ ਡੰਡਿਆਂ ਨਾਲ ਸਵਾਗਤ ਕੀਤਾ ਜਾਵੇਗਾ। ਕਿਸਾਨਾਂ ਨੇ ਕਿਹਾ ਕਿ ਇਨ੍ਹਾਂ 55 ਵਿਧਾਇਕ ਵਿੱਚੋਂ ਜਿਹੜਾ ਵੀ ਹੁਣ ਉਨ੍ਹਾਂ ਨੂੰ ਪਿੰਡਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਏਗਾ।
ਦਰਅਸਲ ਹਰਿਆਣਾ ਦੇ ਕਿਸਾਨਾਂ ਵੱਲੋਂ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਦਾ ਖੇਤੀ ਕਾਨੂੰਨਾਂ ਨੂੰ ਲਾਗੂ ਕੀਤੇ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 10 ਮਾਰਚ ਨੂੰ ਹਰਿਆਣਾ ਵਿਧਾਨ ਸਭਾ 'ਚ ਸੂਬਾ ਸਰਕਾਰ ਵਿਸ਼ਵਾਸ ਮਤਾ ਜਿੱਤ ਗਈ ਜਿਸ ਤੋਂ ਬਾਅਦ ਸੂਬੇ ਦੇ ਕਿਸਾਨਾਂ 'ਚ ਸਤਾਧਾਰੀ ਸਰਕਾਰ ਖਿਲਾਫ ਗੁੱਸਾ ਹੋਰ ਵੱਧ ਗਿਆ ਹੈ।
ਇਸ ਦੇ ਮੱਦੇਨਜ਼ਰ ਹਰਿਆਣਾ ਵਿਧਾਨ ਸਭਾ ਵਿੱਚ ਸਰਕਾਰ ਦਾ ਸਮਰਥਨ ਕਰਨ ਵਾਲੇ 55 ਵਿਧਾਇਕਾਂ ਦੇ ਵਿਰੋਧ ਵਿੱਚ ਜੀਂਦ ਦੇ ਕਿਸਾਨ ਸੜਕਾਂ ‘ਤੇ ਉੱਤਰ ਆਏ। ਇਨ੍ਹਾਂ ਵਿਧਾਇਕਾਂ ਦਾ ਵਿਰੋਧ ਕਰਿਦਆਂ ਕਿਸਾਨਾਂ ਨੇ ਜੀਂਦ-ਹਿਸਾਰ ਸੜਕ ਜਾਮ ਕਰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। ਨਾਲ ਹੀ ਕਿਸਾਨਾਂ ਨੇ ਇਸ ਦੌਰਾਨ ਦੁਸ਼ਿਅੰਤ ਚੌਟਾਲਾ ਮੁਰਦਾਬਾਦ ਦੇ ਨਾਅਰੇਬਾਜ਼ੀ ਵੀ ਕੀਤੀ।
ਇਹ ਵੀ ਪੜ੍ਹੋ: ਪਿਤਾ Aamir Khan ਦੇ ਰਾਹ ਤੁਰਿਆ ਬੇਟਾ ਜੁਨੈਦ, ਫਿਲਮ ਲਈ ਕੀਤਾ ਹੈਰਾਨੀਜਨਕ ਟ੍ਰਾਂਸਫੋਰਮੇਸ਼ਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904