ਨਵੀਂ ਦਿੱਲੀ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਅਜਿਹੇ 'ਚ ਅੱਜ ਦਿੱਲੀ ਬਾਰਡਰ 'ਤੇ ਕਿਸਾਨ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਮਨਾਉਣਗੇ। ਸ਼ਹੀਦੀ ਦਿਹਾੜਾ ਮਨਾਉਣ ਲਈ ਪੰਜਾਬ ਤੋਂ ਵੱਡੀ ਗਿਣਤੀ ਨੌਜਵਾਨ ਦਿੱਲੀ ਬਾਰਡਰ ਤੋਂ ਪਹੁੰਚੇ। ਪਟਿਆਲਾ 'ਚ ਸੋਮਵਾਰ ਨੂੰ ਕਿਸਾਨਾਂ ਨੇ ਬੀਜੇਪੀ ਲੀਡਰਾਂ ਲਈ ਨੋ ਐਂਟਰੀ ਦੇ ਪੋਸਟਰ ਲਾਏ ਹਨ।


ਉੱਥੇ ਹੀ ਸੰਗਰੂਰ 'ਚ ਨੌਜਵਾਨ ਸ਼ਹੀਦ ਊਧਮ ਸਿੰਘ ਸਮਾਰਕ ਤੋਂ ਪਵਿੱਤਰ ਮਿੱਟੀ ਲੈਕੇ ਟਿੱਕਰੀ ਬੌਰਡਰ ਲਈ ਰਵਾਨਾ ਹੋਏ। ਹੋਰ ਥਾਵਾਂ ਤੋਂ ਵੀ ਕਿਸਾਨਾਂ ਨੇ ਦਿੱਲੀ ਲਈ ਕੂਚ ਕੀਤਾ। ਕਿਰਤੀ ਕਿਸਾਨ ਯੂਨੀਅਨ ਦੇ ਬੈਨਰ ਹੇਠ ਪਾਤੜਾਂ ਤੋਂ ਬੱਸਾਂ ਭਰ ਕੇ ਸਿੰਘੂ ਬਾਰਡਰ ਦਿੱਲੀ ਪਹੁੰਚੀਆਂ।


ਪੰਜਾਬ ਤੋਂ ਨੌਜਵਾਨ ਮੋਟਰ ਸਾਇਕਲਾਂ, ਟ੍ਰੈਕਟਰ-ਟਰਾਲੀਆਂ ਤੇ ਸਵਾਰ ਹੋਕੇ ਪੀਲੇ ਪਰਨੇ ਬੰਨ੍ਹ ਕੇ ਦੇਸ਼ ਦੇ ਬਹਾਦਰ ਸਪੂਤਾਂ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਦਿੱਲੀ ਪਹੁੰਚ ਰਹੇ ਹਨ। ਕਿਸਾਨ 26 ਮਾਰਚ ਨੂੰ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕਰ ਰਹੇ ਹਨ।


ਇਸ ਤੋਂ ਪਿੰਡਾਂ 'ਚ ਬੈਠਕ ਸ਼ੁਰੂ ਕਰ ਦਿੱਤੀ ਗਈ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਸੋਮਵਾਰ ਨੂੰ ਸੋਨੀਪਤ 'ਚ ਖਰਖੌਦਾ ਤੇ ਆਸਪਾਸ ਦੇ ਖੇਤਰ 'ਚ ਬੈਠਕ ਕਰਨ ਪਹੁੰਚੇ ਤੇ ਉਨ੍ਹਾਂ ਉੱਥੇ ਲੋਕਾਂ ਤੋਂ ਭਾਰਤ ਬੰਦ 'ਚ ਸਹਿਯੋਗ ਮੰਗਿਆ।


ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀਆਂ ਮੰਗਾਂ ਤੇ ਡਟੇ ਹੋਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣਾ ਚਾਹੁੰਦੇ ਹਨ। ਓਧਰ ਸਰਕਾਰ ਆਪਣੀ ਜ਼ਿਦ 'ਤੇ ਕਾਇਮ ਹੈ ਕਿ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ। ਇਸ ਬਾਬਤ ਕਿਸਾਨਾਂ ਤੇ ਸਰਕਾਰ ਵਿਚਾਲੇ ਕਈ ਦੌਰ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਅਜੇ ਤਕ ਕੋਈ ਹੱਲ ਨਹੀਂ ਨਿੱਕਲਿਆ।


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin


 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://apps.apple.com/in/app/abp-live-news/id811114904