ਬਰੰਪਟਨ: ਪ੍ਰਸਿੱਧ ਪੰਜਾਬੀ ਗਾਇਕ ਬੱਬੂ ਮਾਨ ਦੇ ਚੱਲਦੇ ਸ਼ੋਅ 'ਚ ਪੰਗਾ ਪੈ ਗਿਆ ਜਦੋਂ ਕੁਝ ਲੋਕਾਂ ਨੇ ਟਿਕਟਾਂ ਨਾ ਮਿਲਣ ਕਾਰਨ ਹਾਲ ਦੇ ਬਾਹਰ ਭੰਨ੍ਹ-ਤੋੜ ਕੀਤੀ। ਸ਼ੋਅ ਦੌਰਾਨ ਕੁਝ ਲੋਕਾਂ ਨੇ ਕਾਫੀ ਭੰਨ੍ਹ-ਤੋੜ ਕੀਤੀ, ਜਿਸ ਤੋਂ ਬਾਅਦ ਬੱਬੂ ਮਾਨ ਨੂੰ ਸ਼ੋਅ ਬੰਦ ਕਰਨ ਲਈ ਕਿਹਾ ਗਿਆ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਵਿਅਕਤੀਆਂ ਨੇ ਭੰਨ੍ਹ-ਤੋੜ ਕੀਤੀ ਹੈ, ਉਹ ਸ਼ੋਅ ਦੀ ਟਿਕਟ ਨਾ ਮਿਲਣ ਕਾਰਨ ਗੁੱਸੇ 'ਚ ਆ ਗਏ ਸਨ।
ਪੰਜਾਬੀ ਰੋਮਾਂਟਿਕ ਕਾਮੇਡੀ ਫਿਲਮ 'ਮਾਹੀ ਮੇਰਾ ਨਿੱਕਾ ਜਿਹਾ' ਦਾ ਪਹਿਲਾ ਗੀਤ ਰਿਲੀਜ਼
ਸੋਸ਼ਲ ਮੀਡੀਆ 'ਤੇ ਇਸ ਦਾ ਇੱਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਸਟੇਜ ਤੋਂ ਇਕ ਵਿਅਕਤੀ ਕਹਿੰਦਾ ਨਜ਼ਰ ਆਇਆ ਕਿ ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਹ ਸਾਰਿਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਹਨ ਤੇ ਇਸ ਤੋਂ ਪਹਿਲਾਂ ਕਿਸੇ ਦਾ ਜਾਨੀ ਨੁਕਸਾਨ ਹੋਵੇ ਸਾਨੂੰ ਸ਼ੋਅ ਬੰਦ ਕਰਨਾ ਪੈਣਾ ਹੈ।
ਦੱਸ ਦੇਈਏ ਕਿ ਸ਼ੋਅ ਦੇ ਅਖੀਰ 'ਚ ਬੱਬੂ ਮਾਨ ਨੇ ਆਪਣੇ ਚਾਹੁਣ ਵਾਲਿਆਂ ਲਈ ਇੱਕ ਬੋਲੀ ਵੀ ਪਾਈ, ਉੱਥੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਬੱਬੂ ਮਾਨ ਪ੍ਰਮੋਟਰਾਂ ਨੂੰ ਕਹਿ ਰਹੇ ਹਨ ਕਿ ਆਰਮੀ ਚੀਫ ਨੂੰ ਕਹਿ ਕੇ ਦੇਖ ਲਓ ਜੇ ਮਾਮਲਾ ਕੰਟਰੋਲ ਹੁੰਦਾ ਹੈ ਤਾਂ ਗਾ ਲੈਂਦੇ ਹਾਂ ਕਿਉਂਕਿ ਉਹ 3-4 ਘੰਟੇ ਗਾਉਣ ਵਾਲੇ ਵਿਅਕਤੀ ਹਨ, ਇਸ ਤਰ੍ਹਾਂ ਜਾਣਾ ਉਨ੍ਹਾਂ ਨੂੰ ਵੀ ਚੰਗਾ ਨਹੀਂ ਲੱਗ ਰਿਹਾ।
ਐਕਸ਼ਨ ਕਰਦੇ ਨਜ਼ਰ ਆਉਣਗੇ ਪੰਜਾਬੀ ਅਦਾਕਾਰ ਗੁਰਨਾਮ ਭੁੱਲਰ, ਫ਼ਿਲਮੀ 'ਖਿਡਾਰੀ' ਦਾ ਕੀਤਾ ਐਲਾਨ