ਚੰਡੀਗੜ੍ਹ: ਪੰਜਾਬੀ ਗਾਇਕ ਬੱਬੂ ਮਾਨ ਦੇ ਫੈਨਸ ਲਈ ਵੱਡੀ ਖ਼ਬਰ ਹੈ।ਬੱਬੂ ਮਾਨ ਜਲਦ ਹੀ ਆਪਣਾ ਨਵਾਂ ਗੀਤ 'ਇੱਕ ਸੀ ਪਾਗਲ' ਰਿਲੀਜ਼ ਕਰਨ ਵਾਲੇ ਹਨ।ਇਸ ਗੀਤ ਦੀ ਵੀਡੀਓ ਡਾਇਰੈਕਟਰ ਹਾਰਪਰ ਗਹੂਨੀਆ ਵੱਲੋਂ ਡਾਇਰੈਕਟ ਕੀਤੀ ਗਈ ਹੈ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’

ਸੀਨੇ ਵੀਲੇਜ ਸਟੂਡੀਓਜ਼ ਵੱਲੋਂ ਇਸ ਗੀਤ ਦੀ ਪੋਸਟ ਪ੍ਰੋਡਕਸ਼ਨ ਕੀਤੀ ਜਾ ਰਹੀ ਹੈ।ਬਰਨਿੰਗ ਲਾਇਟ ਸਟੂਡੀਓ ਨੇ ਇਸ ਦਾ ਪੋਸਟਰ ਤਿਆਰ ਕਰ ਫੈਨਸ ਨੂੰ ਗੀਤ ਸਬੰਧੀ ਹੋਰ ਉਤਾਵਲਾ ਕਰ ਦਿੱਤਾ ਹੈ।

ਪੂਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਨਜ਼ਰਾਂ ਹਮੇਸ਼ਾ ਬੱਬੂ ਮਾਨ 'ਤੇ ਦੀ ਅਗਲੀ ਰੀਲੀਜ਼ ਤੇ ਹੁੰਦੀਆਂ ਹਨ, ਕਿਉਂਕਿ ਇੰਡਸਟਰੀ ਵਿੱਚ ਇਸ ਕਲਾਕਾਰ ਦਾ ਵੱਖਰਾ ਹੀ ਰੋਬ ਹੈ। ਬੱਬੂ ਮਾਨ ਇੱਕ ਤੋਂ ਵੱਧ ਸਮੇਂ ਤੋਂ ਵਿਸ਼ਵ ਪੱਧਰ ਤੇ ਪੰਜਾਬੀ ਸੰਗੀਤ ਦਾ ਚਿਹਰਾ ਰਿਹਾ ਹੈ।ਇਸ ਕਲਾਕਾਰ ਨਾਲ ਸਬੰਧਤ ਹਰ ਪ੍ਰੋਜੈਕਟ ਹਮੇਸ਼ਾਂ ਚਰਚਾ ਵਿੱਚ ਹੁੰਦਾ ਹੈ। 

ਇਹ ਵੀ ਪੜ੍ਹੋ: ਬਲੈਕ ਫੰਗਸ ਕਿੰਨ੍ਹਾਂ ਲੋਕਾਂ ਲਈ ਜ਼ਿਆਦਾ ਖਤਰਨਾਕ, ਇਹ ਬਿਮਾਰੀ ਫੈਲਣ ਦੇ ਕੀ ਹਨ ਕਾਰਨ ?

ਫਿਲਹਾਲ ਇਸ ਗੀਤ ਦੀ ਰਿਲੀਜ਼ ਡੇਟ ਦਾ ਤਾਂ ਕੋਈ ਐਲਾਨ ਨਹੀਂ ਕੀਤਾ ਗਿਆ ਹੈ।ਪਰ ਸੋਸ਼ਲ ਮੀਡੀਆ ਤੇ ਇਸ ਗੀਤ ਦੀ ਜਾਣਕਾਰੀ ਵਾਲੀ ਪੋਸਟ ਵਿੱਚ ਲਿਖਿਆ ਹੈ ਕਿ 'Coming Soon' ਜਿਸ ਦਾ ਸਾਫ ਮਤਲਬ ਹੈ ਕਿ ਫੈਨਸ ਨੂੰ ਇਸ ਗੀਤ ਲਈ ਜ਼ਿਆਦਾ ਇੰਤਜ਼ਾਰ ਨਹੀਂ ਕਰਨਾ ਪਏਗਾ।

 

 

 

 

 ਇਹ ਵੀ ਪੜ੍ਹੋ: ਸੈਕੰਡ ਹੈਂਡ ਬਾਈਕ ਖ਼ਰੀਦਣ ਜਾ ਰਹੇ ਹੋ, ਤਾਂ ਇਹ ਪੰਜ ਨੁਕਤੇ ਜ਼ਰੂਰ ਚੇਤੇ ਰੱਖੋ

ਇਹ ਵੀ ਪੜ੍ਹੋ: 25 ਪੈਸੇ ਦਾ ਸਿੱਕਾ ਬਦਲ ਸਕਦਾ ਤੁਹਾਡੀ ਕਿਸਮਤ, ਘਰ ਬੈਠੇ ਬਣਾ ਦੇਵੇਗਾ ਲੱਖਪਤੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :

 

Android ਫੋਨ ਲਈ ਕਲਿਕ ਕਰੋIphone ਲਈ ਕਲਿਕ ਕਰੋ