ਭਰਤਪੁਰ: ਰਾਜਸਥਾਨ ਦੇ ਭਰਤਪੁਰ ਫਾਇਰਿੰਗ ਮਾਮਲੇ ਵਿਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਹਾਸਲ ਜਾਣਕਾਰੀ ਮੁਤਾਬਕ ਦਿਨ ਦਿਹਾੜੇ ਦੋਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੇ ਸਿਰ ਤਕਰੀਬਨ ਦੋ ਸਾਲਾਂ ਤੋਂ ਖੂਨ ਸਵਾਰ ਸੀ। ਸੀਸੀਟੀਵੀ ਫੁਟੇਜ ਨਾਲ ਗੋਲੀ ਮਾਰਨ ਵਾਲਿਆਂ ਦੀ ਪਛਾਣ ਕੀਤੀ ਗਈ, ਪਰ ਪੁਲਿਸ ਨੂੰ ਕੋਈ ਸੁਰਾਗ ਨਹੀਂ ਮਿਲਿਆ।


ਭਰਤਪੁਰ ਆਈਜੀ ਨੇ ਖੁਲਾਸਾ ਕੀਤਾ ਕਿ ਇਹ ਮ੍ਰਿਤਕ ਡਾਕਟਰ ਪਹਿਲਾਂ ਹੀ ਦੋਹਰੇ ਕਤਲ ਕੇਸ ਵਿੱਚ ਜੇਲ੍ਹ ਦੀ ਸਜ਼ਾ ਸੁਣ ਚੁੱਕੇ ਹਨ। ਸ਼ੁੱਕਰਵਾਰ ਨੂੰ ਭਰਤਪੁਰ ਵਿਚ ਉਨ੍ਹਾਂ ਦੇ ਨਿੱਜੀ ਕਲੀਨਿਕ ਤੋਂ ਇੱਕ ਕਾਰ ਵਿਚ ਸਵਾਰ ਕੀਤੇ ਜਾ ਰਹੇ ਸੀ ਜਦੋਂ ਬਦਮਾਸ਼ਾਂ ਨੇ ਡਾਕਟਰ ਜੋੜੇ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਡਾਕਟਰ ਜੋੜੇ ਦੀ ਹੱਤਿਆ ਕਰਨ ਵਾਲੇ ਬਦਮਾਸ਼ਾਂ ਦੀ ਇਹ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।


ਸੀਸੀਟੀਵੀ ਫੁਟੇਜ ਵਿਚ ਅਨੁਜ ਦੇ ਨਾਲ ਵੇਖੇ ਗਏ ਵਿਅਕਤੀ ਦਾ ਨਾਂ ਮਹੇਸ਼ ਦੱਸਿਆ ਜਾਂਦਾ ਹੈ, ਇਹ ਦੋਵੇਂ ਡਾਕਟਰ ਕੱਪਲ ਨੂੰ ਗੋਲੀ ਮਾਰਨ ਤੋਂ ਬਾਅਦ ਫਰਾਰ ਹਨ, ਜਦੋਂਕਿ ਰਾਜਸਥਾਨ ਪੁਲਿਸ ਦੋਵਾਂ ਦੀ ਪਛਾਣ ਕਰ  ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ।



ਸੂਤਰਾਂ ਦੀ ਮੰਨੀਏ ਤਾਂ ਡਾਕਟਰ ਸੰਦੀਪ ਗੁਪਤਾ ਅਤੇ ਉਸ ਦੇ ਬੇਟੇ ਦੀ ਪ੍ਰੇਮਿਕਾ ਦੀ ਸਾਲ 2019 ਵਿਚ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ, ਜਿਸ ਦੇ ਭਰਾ ਨੂੰ ਡਾਕਟਰ 'ਤੇ ਸ਼ੱਕ ਸੀ। ਦੱਸਿਆ ਜਾ ਰਿਹਾ ਹੈ ਕਿ ਨਵੰਬਰ 2019 ਵਿਚ ਇੱਕ ਘਰ ਨੂੰ ਅੱਗ ਲੱਗੀ ਸੀ, ਜਿਸ ਵਿਚ ਅਨੁਜ ਦੀ ਭੈਣ ਅਤੇ 5 ਸਾਲਾ ਭਾਂਜੇ ਦੀ ਮੌਤ ਹੋ ਗਈ ਸੀ।


ਇਸ ਘਰ ਨੂੰ ਅੱਗ ਲਾਉਣ ਦਾ ਦੋਸ਼ੀ ਡਾਕਟਰ ਨੂੰ ਮੰਨਿਆ ਗਿਆ ਨਾਲ ਹੀ ਦੱਸ ਦਈਏ ਕਿ ਇਹ ਘਰ ਡਾਕਟਰ ਨੇ ਹੀ ਆਪਣੀ ਪ੍ਰੇਮਿਕਾ ਨੂੰ ਦਿੱਤਾ ਸੀ। ਵਿਆਹ ਤੋਂ ਮਗਰੋਂ ਵੀ ਡਾਕਟਰ ਦਾ ਬਾਹਰ ਅਫੇਅਰ ਸੀ ਅਤੇ ਉਸ ਨੇ ਆਪਣੀ ਪ੍ਰੇਮਿਕਾ ਨੂੰ ਇਹ ਘਰ ਖਰੀਦ ਕੇ ਦਿੱਤਾ ਸੀ। ਇੱਕ ਦਿਨ ਉਸ ਨੇ ਘਰ ਨੂੰ ਅੱਗ ਲੱਗੀ ਅਤੇ ਇਸ ਵਿਚ ਡਾਕਟਰ ਦੀ ਪ੍ਰੇਮਿਕਾ ਅਤੇ ਉਸ ਦਾ ਬੇਟਾ ਮਾਰਿਆ ਗਿਆ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਕਤਲ ਦਾ ਪੂਰਾ ਸ਼ੱਕ ਡਾਕਟਰ 'ਤੇ ਹੈ।


ਇਹ ਵੀ ਪੜ੍ਹੋ: ਭਾਰਤ ਵਿੱਚ ਹੋ ਸਕਦੇ T20 World Cup, ਜਾਣੋ ਕਿੱਥੇ ਖੇਡੇ ਜਾਣਗੇ ਮੈੱਚ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904