Baby Box Office Collection: ਅੱਜ ਕੱਲ੍ਹ ਫਿਲਮ ਨਿਰਮਾਤਾ ਫਿਲਮ ਵਿੱਚ VFX ਜੋੜ ਕੇ ਬਜਟ ਨੂੰ ਦੁੱਗਣਾ ਕਰ ਦਿੰਦੇ ਹਨ। ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰ ਫਿਲਮ ਵਿੱਚ VFX ਨੂੰ ਸ਼ਾਮਲ ਕੀਤਾ ਜਾਵੇ। ਫਿਲਮ ਦੀ ਕਹਾਣੀ ਲੋਕਾਂ ਲਈ ਮਾਇਨੇ ਰੱਖਦੀ ਹੈ। ਦਰਸ਼ਕ ਹੁਣ ਫਿਲਮਾਂ 'ਚ ਨਵੀਆਂ ਕਹਾਣੀਆਂ ਦੀ ਮੰਗ ਕਰ ਰਹੇ ਹਨ। ਅਜਿਹੀ ਕੋਈ ਵੀ ਫਿਲਮ ਹੋਵੇ, ਭਾਵੇਂ ਉਹ ਛੋਟੇ ਬਜਟ ਦੀ ਫਿਲਮ ਹੈ ਜਾਂ ਫਿਰ ਉਸ ਵਿੱਚ ਕੋਈ ਵੱਡਾ ਸਟਾਰ ਨਹੀਂ ਹੈ, ਫਿਰ ਵੀ ਚੰਗੀ ਕਹਾਣੀ ਲੋਕਾਂ ਨੂੰ ਪਸੰਦ ਆਉਂਦੀ ਹੈ। ਅਜਿਹਾ ਹੀ ਕੁਝ ਸਾਊਥ ਦੀ ਫਿਲਮ 'ਬੇਬੀ' ਨਾਲ ਹੋਇਆ ਹੈ। ਹਾਲ ਹੀ 'ਚ ਕਰੀਬ 600 ਕਰੋੜ ਦੇ ਬਜਟ 'ਚ ਬਣੀ 'ਆਦਿਪੁਰਸ਼' ਫਲਾਪ ਸਾਬਤ ਹੋਈ ਹੈ। ਲੋਕ ਇਸ ਫਿਲਮ ਦੀ ਕਾਫੀ ਆਲੋਚਨਾ ਕਰ ਰਹੇ ਹਨ। ਦੂਜੇ ਪਾਸੇ ਸਿਰਫ 14 ਕਰੋੜ ਦੇ ਬਜਟ 'ਚ ਬਣੀ ਸਾਊਥ ਦੀ ਫਿਲਮ 'ਬੇਬੀ' ਨੇ ਪਹਿਲੇ ਦਿਨ ਹੀ ਅੱਧੇ ਬਜਟ ਨੂੰ ਕਵਰ ਕਰ ਲਿਆ ਹੈ।  


ਇਹ ਵੀ ਪੜ੍ਹੋੋ: ਗਿੱਪੀ ਗਰੇਵਾਲ ਦੀ ਵੈੱਬ ਸੀਰੀਜ਼ 'ਆਊਟਲਾਅ' ਦਾ ਧਮਾਕੇਦਾਰ ਟਰੇਲਰ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼


ਜੀ ਹਾਂ, 14 ਜੁਲਾਈ ਨੂੰ ਸਾਊਥ ਦੀ ਫਿਲਮ 'ਬੇਬੀ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। ਇਸ ਫਿਲਮ 'ਚ ਆਨੰਦ ਦੇਵਰਕੋਂਡਾ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ ਹਨ। ਫਿਲਮ ਦਾ ਓਪਨਿੰਗ ਡੇ ਕਲੈਕਸ਼ਨ ਸਾਹਮਣੇ ਆ ਗਿਆ ਹੈ। ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ।









ਪਹਿਲੇ ਦਿਨ ਕੀਤਾ ਇੰਨਾ ਕਾਰੋਬਾਰ
ਬੇਬੀ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ 14 ਕਰੋੜ ਹੈ, ਜਿਸ 'ਚ ਪ੍ਰਮੋਸ਼ਨ ਦਾ ਬਜਟ ਵੀ ਸ਼ਾਮਲ ਹੈ। ਹੁਣ ਇਸ ਦੇ ਪਹਿਲੇ ਦਿਨ ਦੇ ਕਲੈਕਸ਼ਨ ਦੀ ਗੱਲ ਕਰੀਏ ਤਾਂ ਰਿਪੋਰਟਾਂ ਮੁਤਾਬਕ ਇਸ ਨੇ ਕਰੀਬ 7 ਕਰੋੜ ਦਾ ਕਾਰੋਬਾਰ ਕੀਤਾ ਹੈ। ਜੀ ਹਾਂ, ਪਹਿਲੇ ਦਿਨ ਹੀ ਇਸ ਫਿਲਮ ਨੇ ਅੱਧਾ ਬਜਟ ਕੱਢ ਲਿਆ ਹੈ। ਪਹਿਲੇ ਦਿਨ ਦੇ ਕਲੈਕਸ਼ਨ ਤੋਂ ਬਾਅਦ ਉਮੀਦ ਹੈ ਕਿ ਵੀਕੈਂਡ 'ਤੇ ਇਹ ਫਿਲਮ ਬਜਟ ਨੂੰ ਪੂਰਾ ਕਰਨ ਦੇ ਨਾਲ-ਨਾਲ ਮੁਨਾਫਾ ਵੀ ਕਮਾਏਗੀ।


ਇਹ ਹੈ ਕਹਾਣੀ
ਇਸ ਫਿਲਮ ਦੀ ਕਹਾਣੀ ਬਹੁਤ ਹੀ ਸਾਧਾਰਨ ਪ੍ਰੇਮ ਕਹਾਣੀ ਹੈ। ਇਹ ਇੱਕ ਪ੍ਰੇਮ ਤਿਕੋਣ ਯਾਨਿ ਲਵ ਟਰਾਇਐਂਗਲ ਹੈ। ਜਿਸ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਸਕੂਲ ਦੇ ਦਿਨਾਂ ਵਿੱਚ ਇੱਕ ਦੂਜੇ ਦੇ ਪਿਆਰ ਵਿੱਚ ਪੈ ਜਾਂਦੇ ਹਨ। ਲੜਕਾ ਗਰੀਬ ਹੁੰਦਾ ਹੈ ਉਹ ਅੱਗੇ ਪੜ੍ਹਾਈ ਨਹੀਂ ਕਰ ਪਾਉਂਦਾ, ਜਦੋਂ ਕਿ ਕੁੜੀ ਅੱਗੇ ਦੀ ਪੜ੍ਹਾਈ ਲਈ ਕਾਲਜ ਜਾਂਦੀ ਹੈ। ਕਾਲਜ ਜਾਣ ਤੋਂ ਬਾਅਦ, ਲੜਕੀ ਦੀ ਜੀਵਨ ਸ਼ੈਲੀ ਬਦਲ ਜਾਂਦੀ ਹੈ ਜਦੋਂ ਕਿ ਕੋਈ ਹੋਰ ਉਸਦੀ ਜ਼ਿੰਦਗੀ ਵਿਚ ਦਾਖਲ ਹੁੰਦਾ ਹੈ, ਪਰ ਇਹ ਮੁੰਡਾ ਅਜੇ ਵੀ ਉਸਨੂੰ ਬਹੁਤ ਪਿਆਰ ਕਰਦਾ ਹੈ। ਇਸ ਕਹਾਣੀ ਵਿਚ ਸਿਰਫ ਇਹ ਟਰਾਇਐਂਗਲ ਦਿਖਾਇਆ ਗਿਆ ਹੈ।


ਇਹ ਵੀ ਪੜ੍ਹੋੋ: ਕੈਂਸਰ ਨਾਲ ਜੂਝ ਰਿਹਾ ਹੈ ਕਪਿਲ ਸ਼ਰਮਾ ਦੇ ਕਾਮੇਡੀ ਸ਼ੋਅ ਦਾ ਇਹ ਸਟਾਰ, ਬੋਲਿਆ- 'ਗਲਤ ਇਲਾਜ ਨੇ ਕੀਤੀ ਹਾਲਤ ਖਰਾਬ'