ਬੱਚਨ ਪਰਿਵਾਰ ਕੋਰੋਨਾ ਦਾ ਸ਼ਿਕਾਰ, ਅਮਿਤਾਭ ਤੋਂ ਬਾਅਦ ਐਸ਼ਵਰਿਆ ਤੇ ਅਰਾਧਿਆ ਦੀ ਰਿਪੋਰਟ ਵੀ ਪੌਜ਼ੇਟਿਵ
ਏਬੀਪੀ ਸਾਂਝਾ | 12 Jul 2020 03:05 PM (IST)
ਬੀਤੇ ਕੱਲ੍ਹ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਕੋਰੋਨਵਾਇਰਸ ਨਾਲ ਪੌਜ਼ੇਟਿਵ ਆਉਣ ਤੋਂ ਬਾਅਦ ਅੱਜ ਉਨ੍ਹਾਂ ਦੀ ਨੂੰਹ ਐਸ਼ਵਰੀਆ ਤੇ ਪੌਤੀ ਅਰਾਧਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ।
ਮੁੰਬਈ: ਬੀਤੇ ਕੱਲ੍ਹ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਦੇ ਕੋਰੋਨਵਾਇਰਸ ਨਾਲ ਪੌਜ਼ੇਟਿਵ ਆਉਣ ਤੋਂ ਬਾਅਦ ਅੱਜ ਉਨ੍ਹਾਂ ਦੀ ਨੂੰਹ ਐਸ਼ਵਰੀਆ ਤੇ ਪੌਤੀ ਅਰਾਧਿਆ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ੍ਹ ਦੇਰ ਸ਼ਾਮ ਬਿੱਗ ਬੀ ਨੇ ਟਵੀਟ ਕਰ ਆਪਣੇ ਪੌਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਅਭਿਸ਼ੇਕ ਬੱਚਨ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਸਨ। ਹਾਲਾਂਕਿ ਜਯਾ ਬਚਨ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਸੀ। ਜਾਣਕਾਰੀ ਮੁਤਾਬਕ ਐਸ਼ਵਰਿਆ ਤੇ ਅਰਾਧਿਆ 'ਚ ਕੋਰੋਨਾ ਦੇ ਹਲਕੇ ਲੱਛਣ ਵੇਖਣ ਨੂੰ ਮਿਲੇ ਹਨ। ਇਹ ਵੀ ਪੜ੍ਹੋ:ਸੈਕਸ ਪਾਵਰ ਦੇ ਨਾਲ-ਨਾਲ ਸ਼ਿਲਾਜੀਤ ਦੇ ਹੋਰ ਵੀ ਬਹੁਤ ਫਾਇਦੇ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ