ਕੋਰੋਨਾ ਦਾ ਕਹਿਰ: ਪੰਜਾਬ ਦੇ 5 ਜ਼ਿਲ੍ਹੇ ਬਣੇ ਕੰਟੇਨਮੈਂਟ ਜ਼ੋਨ, ਰੋਕਾਂ ਤੇ ਸਖਤ ਪਾਬੰਦੀਆਂ ਲਾਗੂ
ਐਕਟਿਵ ਕੇਸਾਂ ਵਿੱਚ ਭਾਰਤ ਵਿਸ਼ਵ ਵਿੱਚ ਚੌਥਾ ਹੈ। ਯਾਨੀ ਭਾਰਤ ਚੌਥਾ ਦੇਸ਼ ਹੈ ਜਿੱਥੇ ਇਸ ਸਮੇਂ ਜ਼ਿਆਦਾਤਰ ਪੌਜ਼ੇਟਿਵ ਕੇਸ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਕੋਰੋਨਾ ਦੀ ਲਾਗ ਦੀ ਗਿਣਤੀ ਅਨੁਸਾਰ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਪ੍ਰਭਾਵਤ ਦੇਸ਼ ਹੈ। ਬ੍ਰਾਜ਼ੀਲ ਤੋਂ ਬਾਅਦ ਕੋਰੋਨਾ ਮਹਾਮਾਰੀ ਨਾਲ ਸੰਯੁਕਤ ਰਾਜ ਅਮਰੀਕਾ ਸਭ ਤੋਂ ਪ੍ਰਭਾਵਤ ਹੈ ਪਰ ਜੇ ਅਸੀਂ ਪ੍ਰਤੀ 10 ਲੱਖ ਦੀ ਆਬਾਦੀ ਵਾਲੇ ਪੀੜਤਾਂ ਤੇ ਮੌਤ ਦਰ ਬਾਰੇ ਗੱਲ ਕਰੀਏ ਤਾਂ ਭਾਰਤ ਦੂਜੇ ਦੇਸ਼ਾਂ ਨਾਲੋਂ ਬਹੁਤ ਵਧੀਆ ਹੈ। ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (3,355,646), ਬ੍ਰਾਜ਼ੀਲ (1,840,812) ਵਿੱਚ ਹਨ। ਦੇਸ਼ ਵਿੱਚ ਕੋਰੋਨਾ ਮਾਮਲਿਆਂ ਵਿੱਚ ਵਾਧੇ ਦੀ ਰਫਤਾਰ ਵੀ ਵਿਸ਼ਵ ਵਿੱਚ ਤੀਜੇ ਨੰਬਰ ‘ਤੇ ਹੈ।
ਪੰਜਾਬ ਲਈ ਨਵੀਂ ਚਿੰਤਾ! ਕੋਰੋਨਾ ਮਰੀਜ਼ਾਂ ਦਾ ਰਿਕਵਰੀ ਰੇਟ ਡਿੱਗਾ
ਦੱਸ ਦਈਏ ਕਿ ਸ਼ਨੀਵਾਰ ਨੂੰ ਰਿਕਾਰਡ 27,114 ਕੇਸਾਂ ਦੇ ਵਾਧੇ ਨਾਲ ਭਾਰਤ ਵਿੱਚ ਕਰੋਨਾ ਦੇ ਹੁਣ ਤੱਕ ਸਾਹਮਣੇ ਆਏ ਕੇਸ ਦੀ ਗਿਣਤੀ ਅੱਠ ਲੱਖ ਤੋਂ ਟੱਪ ਗਈ ਹੈ। ਕੇਸਾਂ ਨੂੰ ਸੱਤ ਤੋਂ ਅੱਠ ਲੱਖ ਹੁੰਦਿਆਂ ਚਾਰ ਦਿਨ ਲੱਗੇ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਕੁੱਲ 8,20,916 ਮਾਮਲੇ ਉਜਾਗਰ ਹੋ ਚੁੱਕੇ ਹਨ।
ਹਸਪਤਾਲ ਨੇ ਅਮਿਤਾਬ ਬਚਨ ਦੀ ਸਿਹਤ ਨੂੰ ਲੈਕੇ ਜਾਰੀ ਕੀਤਾ ਬੁਲੇਟਿਨ, ਹਾਲਤ ਸਥਿਰ
ਸ਼ਨੀਵਾਰ 519 ਮੌਤਾਂ ਹੋਈਆਂ ਤੇ ਹੁਣ ਤੱਕ ਕੁੱਲ 22,123 ਵਿਅਕਤੀ ਕਰੋਨਾ ਨਾਲ ਜਾਨ ਗੁਆ ਚੁੱਕੇ ਹਨ। 20 ਹਜ਼ਾਰ ਤੋਂ ਵੱਧ ਕੇਸ ਲਗਾਤਾਰ 8ਵੇਂ ਦਿਨ ਸਾਹਮਣੇ ਆਏ ਹਨ। ਭਾਰਤ ਵਿੱਚ ਇੱਕ ਲੱਖ ਕੇਸ 110 ਦਿਨਾਂ ਜਦਕਿ ਅਗਲੇ ਸੱਤ ਲੱਖ ਕੇਸ ਸਿਰਫ਼ 53 ਦਿਨਾਂ ਵਿੱਚ ਉਜਾਗਰ ਹੋਏ ਹਨ।