ਨਵੀਂ ਦਿੱਲੀ: 'ਬਚਪਨ ਦਾ ਪਿਆਰ' ਗਾਣੇ ਨਾਲ ਸੋਸ਼ਲ ਮੀਡੀਆ ਜ਼ਰੀਏ ਪੂਰੇ ਦੇਸ਼ 'ਚ ਮਸ਼ਹੂਰ ਹੋ ਚੁੱਕੇ ਸਹਿਦੇਵ ਦਿਰਦੋ ਦਾ ਪਹਿਲਾ ਆਫੀਸ਼ੀਅਲ ਗਾਣਾ ਰਿਲੀਜ਼ ਹੋ ਚੁੱਕਾ ਹੈ। ਜਿਸ ਨੂੰ ਕਰੀਬ 20 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਗਾਣੇ ਨੂੰ ਮਸ਼ਹੂਰ ਰੈਪਰ ਬਾਦਸ਼ਾਹ ਨੇ ਕ੍ਰੀਏਟ ਕੀਤਾ ਹੈ। ਗਾਣੇ ਦਾ ਟਾਇਟਲ ਵੀ 'ਬਚਪਨ ਦਾ ਪਿਆਰ' ਹੈ।


ਇਸ ਗਾਣੇ ਦਾ ਥੀਮ ਰੈਪ ਜ਼ਰੀਏ ਬਚਪਨ ਤੋਂ ਲੈਕੇ ਵੱਡੇ ਹੋਣ ਤਕ ਦੀ ਲਵ ਸਟੋਰੀ ਨੂੰ ਬੜੇ ਪਿਆਰ ਨਾਲ ਦਰਸਾਇਆ ਗਿਆ ਹੈ। ਇਸ ਗਾਣੇ ਨੂੰ ਲੈਕੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਬਜ ਬਣਿਆ ਹੋਇਆ ਸੀ। ਹਰ ਕਿਸੇ ਦੀ ਜ਼ੁਬਾਨ 'ਤੇ ਇਹ ਗਾਣਾ ਸੁਣਨ ਨੂੰ ਮਿਲ ਰਿਹਾ ਸੀ। ਹੁਣ ਆਖਿਰਕਾਰ ਇਹ ਗਾਣਾ ਰਿਲੀਜ਼ ਹੋ ਹੀ ਗਿਆ।


ਟੌਪ ਟ੍ਰੈਂਡਿੰਗ 'ਚ ਬਣਿਆ ਨੰਬਰ ਵਨ


ਬਚਪਨ ਦਾ ਪਿਆਰ ਗਾਣੇ 'ਚ ਸਹਿਦੇਵ ਦਿਰਦੋ ਨੇ ਬਾਦਸ਼ਾਹ ਨਾਲ ਪਰਫੌਰਮ ਵੀ ਕੀਤਾ ਹੈ। ਗਾਣੇ ਨੂੰ ਰਿਲੀਜ਼ ਹੋਏ 24 ਘੰਟੇ ਹੋ ਗਏ ਹਨ ਤੇ ਇਹ ਯੂਟਿਊਬ ਦੀ ਟ੍ਰੈਂਡਿੰਗ ਲਿਸਟ 'ਚ ਨੰਬਰ 1 ਦੀ ਪੋਜ਼ੀਸ਼ਨ 'ਤੇ ਆ ਗਿਆ ਹੈ। ਇਸ ਗਾਣੇ ਨੂੰ ਸਹਿਦੇਵ, ਬਾਦਸ਼ਾਹ ਤੋਂ ਇਲਾਵਾ ਆਸਥਾ ਗਿੱਲ ਤੇ ਰਿਕੋ ਨੇ ਮਿਲ ਕੇ ਗਾਇਆ ਹੈ। ਗਾਣੇ ਦੇ ਬੋਲ ਬਾਦਸ਼ਾਹ ਨੇ ਹੀ ਲਿਖੇ ਹਨ। ਬਾਦਸ਼ਾਹ ਨੇ ਆਪਣੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਇਹ ਗਾਣਾ ਰਿਲੀਜ਼ ਕੀਤਾ ਹੈ।


ਇੱਥੇ ਦੇਖੋ ਗਾਣੇ ਦਾ ਵੀਡੀਓ 



ਇਹ ਵੀ ਪੜ੍ਹੋFarm Laws: ਖੇਤੀ ਕਾਨੂੰਨਾਂ 'ਤੇ ਕਾਂਗਰਸ ਦੀ ਬੀਜੇਪੀ ਨਾਲ ਮਿਲੀਭੁਗਤ, ਹਰਸਿਮਰਤ ਬਾਦਲ ਨੇ ਪੇਸ਼ ਕੀਤੇ ਸਬੂਤ?


ਇਹ ਵੀ ਪੜ੍ਹੋPunjab Police: ਪੰਜਾਬ ਪੁਲਿਸ ’ਚ ਸਬ ਇੰਸਪੈਕਟਰ ਦੀ ਭਰਤੀ ਲਈ ਪ੍ਰੀਖਿਆ ਦੇ ਐਡਮਿਟ ਕਾਰਡ ਜਾਰੀ, ਇੰਝ ਕਰੋ ਡਾਊਨਲੋਡ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


 


https://play.google.com/store/apps/details?id=com.winit.starnews.hin


 


https://apps.apple.com/in/app/abp-live-news/id811114904