ਮੁੰਬਈ: ਪਲੇਅ ਬੈਕ ਸਿੰਗਰ ਤੇ ਰੈਪਰ ਬਾਦਸ਼ਾਹ ਦੀ ਨਿੱਜੀ ਜ਼ਿੰਦਗੀ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਉਹ ਆਪਣੀ ਪਤਨੀ ਜੈਸਮੀਨ ਦੇ ਨਾਲ ਪਿਛਲੇ ਕੁਝ ਸਮੇਂ ਤੋਂ ਨਾਲ ਨਹੀਂ ਰਹਿ ਰਹੇ ਹਨ। ਕੁਝ ਲੋਕਾਂ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਦੋਨੋਂ ਅਲੱਗ ਹੋ ਗਏ ਹਨ। ਕੋਈ ਦੂਸਰੀ ਵਜ੍ਹਾ ਲਾਕਡਾਊਨ ਨੂੰ ਦੱਸ ਰਿਹਾ ਹੈ। ਜੋ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਜੈਸਮੀਨ ਲਾਕਡਾਊਨ ਦੌਰਾਨ ਹੀ ਪੰਜਾਬ ਵਿੱਚ ਹੈ, ਜਦ ਕਿ ਬਾਦਸ਼ਾਹ ਮੁੰਬਈ ਵਿੱਚ ਹੈ।
ਕਿਹਾ ਜਾ ਰਿਹਾ ਹੈ ਕਿ ਦੋਨਾਂ ਦੇ ਵਿੱਚ ਪਤੀ-ਪਤਨੀ ਵਾਲੀ ਹੀ ਝਗੜੇ ਹਨ ਤੇ ਬਾਅਦ ਵਿੱਚ ਮਾਮਲਾ ਸੁਲਝ ਜਾਵੇਗਾ। ਹਰ ਕਪਲ ਇਸ ਤਰ੍ਹਾਂ ਦੇ ਉਤਾਰ ਚੜ੍ਹਾਅ ਵਿੱਚੋਂ ਗੁਜ਼ਰਦਾ ਹੈ। ਇਸ ਮਾਮਲੇ ਵਿੱਚ ਬਾਦਸ਼ਾਹ ਵੱਲੋਂ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਬਹੁਤ ਹੀ ਨਿੱਜੀ ਸ਼ਖ਼ਸੀਅਤ ਹੈ ਤੇ ਮੀਡੀਆ ਦੇ ਸਾਹਮਣੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕੋਈ ਵੀ ਚਰਚਾ ਨਹੀਂ ਕਰਦੇ ਹਨ।
ਬਾਦਸ਼ਾਹ ਦੀ ਬੇਟੀ
ਦੱਸ ਦਈਏ ਕਿ ਬਾਦਸ਼ਾਹ ਤੇ ਜੈਸਮੀਨ ਨੇ ਸਾਲ 2015 ਦੇ ਵਿੱਚ ਵਿਆਹ ਕੀਤਾ ਸੀ। ਦੋਨਾਂ ਦੀ ਇੱਕ ਬੇਟੀ ਹੈ, ਜੈਸੀਮੀ ਗ੍ਰੇਸ ਮਸੀਹ ਸਿੰਘ, ਜਿਸ ਦਾ ਜਨਮ 11 ਜਨਵਰੀ 2017 ਵਿੱਚ ਹੋਇਆ ਸੀ। ਪਿਛਲੇ ਸਾਲ ਬਾਦਸ਼ਾਹ ਨੇ ਬਾਲੀਵੁੱਡ ਫ਼ਿਲਮ 'ਖਾਨਦਾਨੀ ਸ਼ਫ਼ਾਖਾਨਾ' ਵਿੱਚ ਬਤੌਰ ਐਕਟਰ ਡੈਬਿਊ ਕੀਤਾ ਸੀ। ਇਸ ਫਿਲਮ ਦੇ ਪ੍ਰਮੋਸ਼ਨ ਦੇ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਇੱਕ ਬੇਟੀ ਹੈ ਤੇ ਉਹ ਉਸ ਨੂੰ ਖੁਦ ਅਡਲਟ ਐਜੂਕੇਸ਼ਨ ਦੇ ਬਾਰੇ ਦੱਸਣਗੇ। ਇਹ ਫ਼ਿਲਮ ਅਡਲਟ ਐਜੂਕੇਸ਼ਨ ਦੇ ਮੁੱਦਿਆਂ ਤੇ ਆਧਾਰਤ ਸੀ
2006 ਵਿਚ ਮਿਊਜ਼ਿਕ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ ਸੀ
ਬਾਦਸ਼ਾਹ ਨੇ ਕੂਲ ਈਕਵਲ ਨਾਮ ਨਾਲ ਮਿਊਜ਼ਿਕ ਇੰਡਸਟਰੀ ਦੇ ਵਿਚ ਕਦਮ ਰੱਖਿਆ ਸੀ ਪਰ ਬਾਅਦ ਵਿੱਚ ਉਨ੍ਹਾਂ ਨੇ ਆਪਣਾ ਨਾਂ ਬਾਦਸ਼ਾਹ ਰੱਖ ਲਿਆ। ਉਨ੍ਹਾਂ ਨੇ ਸਾਲ 2006 ਵਿੱਚ ਯੋ ਯੋ ਹਨੀ ਸਿੰਘ ਦੇ ਨਾਲ ਮਾਫ਼ੀਆ ਮੰਢੀਰ ਦੇ ਨਾਲ ਕੰਮ ਕਰਕੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ। 2012 ਵਿੱਚ ਗਰੁੱਪ ਤੋਂ ਅਲੱਗ ਹੋ ਕੇ ਬਾਦਸ਼ਾਹ ਨੂੰ ਅਲੱਗ ਪਹਿਚਾਣ ਮਿਲੀ। ਉਨ੍ਹਾਂ ਨੇ ਹਰਿਆਣਵੀ ਗਾਣਾ 'ਕਰ ਗਈ ਚੁਲ' ਗਾਇਆ ਜੋ 2016 ਵਿੱਚ ਬਾਲੀਵੁਡ ਫ਼ਿਲਮ ਕਪੂਰ ਐਂਡ ਸੰਨਜ਼ ਵਿੱਚ ਅਡਾਪਟ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਦੀ ਵੀ ਪਿੱਛੇ ਮੁੜਕੇ ਨਹੀਂ ਵੇਖਿਆ ਤੇ ਬਾਲੀਵੁੱਡ ਵਿੱਚ ਕਈ ਗਾਣੇ ਉਨ੍ਹਾਂ ਦੇ ਆ ਚੁੱਕੇ ਹਨ।