Harshaali Malhotra Pics: ਹਰਸ਼ਾਲੀ ਮਲਹੋਤਰਾ ਨੂੰ ਸਲਮਾਨ ਖਾਨ ਦੀ ਬਲਾਕਬਸਟਰ ਫਿਲਮ 'ਬਜਰੰਗੀ ਭਾਈਜਾਨ' 'ਚ ਮੁੰਨੀ ਦੇ ਕਿਰਦਾਰ ਲਈ ਜਾਣਿਆ ਜਾਂਦਾ ਹੈ। ਉਹ ਸਲਮਾਨ ਖਾਨ ਨਾਲ ਫਿਲਮ 'ਚ 2015 'ਚ ਨਜ਼ਰ ਆਈ ਸੀ। ਉਸ ਸਮੇਂ ਹਰਸ਼ਾਲੀ 8 ਸਾਲਾਂ ਦੀ ਸੀ। ਇਸ ਫਿਲਮ ਨੂੰ ਬਣੇ 8 ਸਾਲ ਹੋ ਚੁੱਕੇ ਹਨ ਅਤੇ ਹਰਸ਼ਾਲੀ ਦੀ ਉਮਰ ਵੀ 16 ਸਾਲ ਦੀ ਹੋ ਗਈ ਹੈ। ਉਹ ਹੁਣ ਬੇਹੱਦ ਖੂਬਸੂਰਤ ਤੇ ਆਕਰਸ਼ਕ ਦਿਖਦੀ ਹੈ। ਫੋਟੋ ਪੱਤਰਕਾਰ ਅਕਸਰ ਹੀ ਉਸ ਦੀਆਂ ਤਸਵੀਰਾਂ ਨੂੰ ਆਪਣੇ ਕੈਮਰਿਆਂ 'ਚ ਕੈਦ ਕਰਦੇ ਰਹਿੰਦੇ ਹਨ। ਹਾਲ ਹੀ 'ਚ ਹਰਸ਼ਾਲੀ ਨੂੰ ਆਪਣੀ ਮਾਂ ਨਾਲ ਦੇਖਿਆ ਗਿਆ ਸੀ। ਉਸ ਦਾ ਇਹ ਵੀਡੀਓ ਸੋਸ਼ਲ ਮੀਡੀਆ ;'ਤੇ ਕਾਫੀ ਪਸੰਦ ਕੀਤਾ ਗਿਆ। ਵੀਡੀਓ ਵਿੱਚ, ਹਰਸ਼ਾਲੀ ਡੇਨਿਮ ਸਟਾਈਲ ਦੇ ਡੰਗਰੀ ਅਤੇ ਸਟਾਈਲਿਸ਼ ਸਨਗਲਾਸ ਦੇ ਨਾਲ ਪਿੰਕ ਟਾਪ ਪਹਿਨੇ ਨਜ਼ਰ ਆ ਰਹੀ ਸੀ।
ਇਸ ਦੇ ਨਾਲ ਨਾਲ ਹਰਸ਼ਾਲੀ ਸੋਸ਼ਲ ਮੀਡੀਆ ਰਾਹੀਂ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਉਹ ਭਾਵੇਂ ਸਿਰਫ ਇੱਕ ਫਿਲਮ 'ਚ ਨਜ਼ਰ ਆਈ ਸੀ, ਪਰ ਉਸ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਨੂੰ ਇਕੱਲੇ ਇੰਸਟਾਗ੍ਰਾਮ 'ਤੇ 3 ਮਿਲੀਅਨ ਯਾਨਿ 30 ਲੱਖ ਲੋਕ ਫਾਲੋ ਕਰਦੇ ਹਨ। ਉਹ ਆਪਣੇ ਯੂਟਿਊਬ ਚੈਨਲ ਰਾਹੀਂ ਵੀ ਆਪਣੇ ਦਰਸ਼ਕਾਂ ਨਾਲ ਜੁੜੀ ਰਹਿੰਦੀ ਹੈ, ਜਿੱਥੇ ਉਹ ਆਪਣੀ ਜ਼ਿੰਦਗੀ ਅਤੇ ਡਾਂਸ ਵੀਡੀਓਜ਼ ਨਾਲ ਜੁੜੀਆਂ ਕਈ ਗੱਲਾਂ ਸਾਂਝੀਆਂ ਕਰਦੀ ਹੈ।
ਹੁਣ ਕੀ ਕਰਦੀ ਹੈ ਹਰਸ਼ਾਲੀ?
'ਬਜਰੰਗੀ ਭਾਈਜਾਨ' 'ਚ ਹਰਸ਼ਾਲੀ ਨੇ ਭਾਰਤ 'ਚ ਆਪਣੀ ਮਾਂ ਤੋਂ ਵੱਖ ਹੋਈ ਪਾਕਿਸਤਾਨੀ ਕੁੜੀ ਦਾ ਕਿਰਦਾਰ ਨਿਭਾਇਆ ਹੈ, ਜਿਸ ਨੂੰ ਸਲਮਾਨ ਖਾਨ ਤੋਂ ਬੇਹੱਦ ਪਿਆਰ ਮਿਲਦਾ ਹੈ। ਇਸ ਫਿਲਮ ਨੇ ਨਾ ਸਿਰਫ ਦਿਲ ਜਿੱਤਿਆ ਬਲਕਿ ਬੈਸਟ ਐਂਟਰਟੇਨਰ ਲਈ ਮਸ਼ਹੂਰ ਮਸ਼ਹੂਰ ਫਿਲਮ ਦਾ ਰਾਸ਼ਟਰੀ ਪੁਰਸਕਾਰ ਵੀ ਜਿੱਤਿਆ। ਬਜਰੰਗੀ ਭਾਈਜਾਨ ਵਿੱਚ ਆਪਣੀ ਭੂਮਿਕਾ ਤੋਂ ਇਲਾਵਾ, ਹਰਸ਼ਾਲੀ ਨੇ ਟੈਲੀਵਿਜ਼ਨ 'ਤੇ 'ਕਬੂਲ ਹੈ', 'ਲੌ ਆਓ ਤ੍ਰਿਸ਼ਾ' ਅਤੇ 'ਜੋਧਾ ਅਕਬਰ' ਵਰਗੇ ਸ਼ੋਅਜ਼ ਵਿੱਚ ਵੀ ਕੰਮ ਕੀਤਾ ਹੈ। ਉਹ ਕਈ ਇਸ਼ਤਿਹਾਰਾਂ ਵਿੱਚ ਵੀ ਨਜ਼ਰ ਆ ਚੁੱਕੀ ਹੈ।