Ammy Virk New Bollywood Film: ਪੰਜਾਬੀ ਸਿੰਗਰ ਤੇ ਐਕਟਰ ਇੱਕ ਵਾਰ ਸੁਰਖੀਆਂ 'ਚ ਹੈ। ਐਮੀ ਨੇ ਆਪਣੀ ਨਵੀਂ ਬਾਲੀਵੁੱਡ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦਾ ਨਾਮ ਹੈ 'ਖੇਲ ਖੇਲ ਮੇਂ'। ਇਸ ਫਿਲਮ 'ਚ ਐਮੀ ਬਾਲੀਵੁੱਡ ਦੇ ਖਿਲਾੜੀ ਕੁਮਾਰ ਅਕਸ਼ੈ ਨਾਲ ਸਕ੍ਰੀਨ ਸ਼ੇਅਰ ਕਰੇਗਾ। ਇਸ ਦੇ ਨਾਲ ਨਾਲ ਫਿਲਮ 'ਚ ਤਾਪਸੀ ਪਨੂੰ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਹੀ ਨਹੀਂ ਐਕਟਰ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕੀਤਾ ਹੈ।
ਐਮੀ ਵਿਰਕ ਨੇ ਇਸ ਬਾਰੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਐਮੀ ਨੇ ਇੱਕ ਗਰੁੱਪ ਫੋਟੋ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ, ਜਿਸ ਵਿੱਚ ਫਿਲਮ ਦੀ ਸਟਾਰ ਕਾਸਟ ਨਜ਼ਰ ਆ ਰਹੀ ਹੈ। ਤਸਵੀਰ 'ਚ ਐਮੀ ਦੇ ਨਾਲ ਤਾਪਸੀ ਪਨੂੰ, ਅਕਸ਼ੈ ਕੁਮਾਰ, ਫਰਦੀਨ ਖਾਨ, ਵਾਣੀ ਕਪੂਰ ਤੇ ਹੋਰ ਕਈ ਕਲਾਕਾਰ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ। ਐਮੀ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਹੱਸ ਹੱਸ ਪੈਣਗੀਆਂ ਢਿੱਡੀ ਪੀੜਾਂ, ਆ ਰਹੀ ਹੈ ਸਾਡੀ ਨਵੀਂ ਫਿਲਮ ਖੇਲ ਖੇਲ ਮੇਂ, ਜੋ ਕਿ ਕਾਮੇਡੀ ਤੇ ਡਰਾਮੇ ਦਾ ਫੁੱਲ ਡੋਜ਼ ਹੈ। ਕੈਲੰਡਰ 'ਤੇ 6 ਸਤੰਬਰ 2024 ਦੀ ਤਰੀਕ ਮਾਰਕ ਕਰ ਲਓ।' ਦੇਖੋ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਅਕਸ਼ੈ ਕੁਮਾਰ ਦੀਆਂ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਫਿਲਮਾਂ ਫਲੌਪ ਹੋਈਆਂ ਹਨ, ਜਿਸ ਕਰਕੇ ਉਨ੍ਹਾਂ ਉੱਪਰ ਫਲੌਪ ਐਕਟਰ ਦਾ ਠੱਪਾ ਲੱਗ ਚੁੱਕਿਆ ਹੈ। ਹੁਣ ਦੇਖਣਾ ਇਹ ਹੈ ਕਿ ਕੀ ਐਮੀ ਵਿਰਕ ਨੂੰ ਫਿਲਮ 'ਚ ਲੈਣ ਨਾਲ ਇਸ ਨੂੰ ਪੰਜਾਬੀ ਦਰਸ਼ਕ ਪਿਆਰ ਦੇਣਗੇ? ਕੀ ਅਕਸ਼ੈ ਕੁਮਾਰ ਦੇ ਮੱਥੇ ਤੋਂ ਫਲੌਪ ਐਕਟਰ ਦੀ ਮੋਹਰ ਹਟੇਗੀ?