Punjab Politics: ਲੁਧਿਆਣਾ ਲੋਕ ਸਭਾ ਸੀਟ ਲਈ ਕਾਂਗਰਸ ਰਵਨੀਤ ਸਿੰਘ ਬਿੱਟੂ ਨੂੰ ਟੱਕਰ ਦੇਣ ਲਈ ਚੋਟੀ ਦੇ ਲੀਡਰ ਦੀ ਭਾਲ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਲਈ 4 ਸੀਨੀਅਰ ਲੀਡਰ ਮੁੱਖ ਦਾਅਵੇਦਾਰ ਮੰਨੇ ਜਾ ਰਹੇ ਹਨ। ਕੌਣ ਨੇ ਇਹ ਚਾਰ ਲੀਡਰ ਆਓ ਇਨ੍ਹਾਂ ਦੀ ਅੱਗੇ ਚਰਚਾ ਕਰਦੇ ਹਾਂ।
ਰਵਨੀਤ ਸਿੰਘ ਬਿੱਟੂ ਦੇ ਕਾਂਗਰਸ ਛੱਡ ਕੇ ਭਾਜਪਾ ਵੱਲੋਂ ਉਮੀਦਵਾਰ ਬਣ ਜਾਣ ਤੋਂ ਬਾਅਦ ਕਾਂਗਰਸ ਲਈ ਲੀਡਲ ਲੱਭਣਾ ਔਖਾ ਹੋ ਗਿਆ ਹੈ। ਕਿਆਫੇ ਹਨ ਕਿ ਇੱਥੋਂ ਭਾਰਤ ਭੂਸ਼ਣ ਆਸ਼ੂ,ਪਰਗਟ ਸਿੰਘ, ਗੁਰਕੀਰਤ ਸਿੰਘ ਕੋਟਲੀ ਤੇ ਸਿਮਰਨਜੀਤ ਸਿੰਘ ਬੈਂਸ ਦੇ ਨਾਂਅ ਉੱਤੇ ਚਰਚਾਵਾਂ ਹੋ ਰਹੀਆਂ ਹਨ।
ਭਾਰਤ ਭੂਸ਼ਣ ਆਸ਼ੂ
ਪੰਜਾਬ ਦੇ ਸਾਬਕਾ ਮੰਤਰੀ ਤੇ ਲਧਿਆਣਾ ਕਾਂਗਰਸ ਦੇ ਸੀਨੀਅਰ ਲੀਡਰ ਭਾਰਤ ਭੂਸ਼ਣ ਆਸ਼ੂ ਦੀ ਦਾਅਵੇਦਾਰੀ ਸਭ ਤੋਂ ਮਜਬੂਤ ਮੰਨੀ ਜਾ ਰਹੀ ਹੈ। ਆਸ਼ੂ ਦੀ ਸਥਾਨਕ ਲੀਡਰ ਹੋਣ ਕਰਕੇ ਵਪਾਰੀਆਂ ਵਿੱਚ ਚੰਗੀ ਪਕੜ ਹੈ।
ਗੁਰਕੀਰਤ ਸਿੰਘ ਕੋਟਲੀ
ਖੰਨਾ ਤੋਂ ਦੋ ਵਾਰ ਦੇ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਦਾ ਨਾਂਅ ਵੀ ਚਰਚਾ ਵਿੱਚ ਹੈ ਜਿਸ ਦੀ ਮੁੱਖ ਵਜ੍ਹਾ ਇਹ ਮੰਨੀ ਜਾ ਰਹੀ ਹੈ ਕਿ ਇਹ ਰਵਨੀਤ ਸਿੰਘ ਬਿੱਟੂ ਦੇ ਚਚੇਰੇ ਭਰਾ ਹਨ।
ਪਰਗਟ ਸਿੰਘ
ਜਲੰਧਰ ਕੈਂਟ ਤੋਂ ਮੌਜੂਦਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪਰਗਟ ਸਿੰਘ ਦੇ ਨਾਂਅ ਉੱਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਪਰਗਟ ਸਿੰਘ ਸੀਨੀਅਰ ਨੇਤਾ ਹੋਣ ਦੇ ਨਾਲ ਨਾਲ ਇੱਕ ਸਿੱਖ ਤੇ ਸਾਫ ਸੁਥਰੀ ਛਵੀ ਵਾਲੇ ਲੀਡਰ ਹਨ।
ਸਿਮਰਨਜੀਤ ਸਿੰਘ ਬੈਂਸ
ਜੇ ਅਗਲੀ ਦਾਅਵੇਦਾਰੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਚਰਚਾ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਨਜੀਤ ਸਿੰਘ ਬੈਂਸ ਦੀ ਹੈ। ਬੀਤੇ ਦਿਨੀਂ ਬੈਂਸ ਨੂੰ ਲੈ ਕੇ ਹਲਕਾ ਇੰਚਾਰਜਾਂ ਨਾਲ ਵੀ ਗੱਲਬਾਤ ਕੀਤੀ ਗਈ ਸੀ ਜਿਸ ਤੋਂ ਬਾਅਦ ਬੈਂਸ ਦਾ ਨਾਂਅ ਦੀ ਚਰਚਾ ਛਿੜੀ ਸੀ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।